ਓਟਵਾ: ਕੈਨੇਡਾ ਦੇ ਹਾਊਸਿੰਗ ਕ੍ਰਾਈਸਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਅਤੇ ਕੈਨੇਡਾ ਵਾਸੀਆਂ ਵੱਲੋਂ, ਫੈਡਰਲ ਸਰਕਾਰ ‘ਤੇ ਇੱਕ ਵਾਰ ਫਿਰ ਤੋਂ ਦਬਾਉ ਪਾਇਆ ਜਾ ਰਿਹਾ ਹੈ।

ਨਵੇਂ ਹਾਊਸਿੰਗ ਅਤੇ ਇੰਫਰਾਸਟ੍ਰਕਚਰ ਮਨਿਸਟਰ ਸ਼ੌਨ ਫਰੇਜ਼ਰ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਾਸੀਆਂ ਲਈ ਘਰ ਖਰੀਦਣਾ ਸੌਖਾ ਕਰਨੇ ਚਾਹੁੰਦੇ ਹਨ ਪਰ ਹਾਊਸਿੰਗ ਮਾਰਕੀਟ ਨੂੰ ਉਸ ਪੱਧਰ ਤੱਕ ਲੈ ਕੇ ਜਾਣਾ ਕਾਫੀ ਮੁਸ਼ਕਲਾਂ ਭਰਿਆ ਹੈ ਅਤੇ ਇਸ ਵਿੱਚ ਸਮਾਂ ਲੱਗ ਸਕਦਾ ਹੈ।

ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਦਾ ਕਹਿਣਾ ਹੈ ਕਿ ਪਿਛਲੇ ਅੱਠ ਸਾਲਾਂ ਤੋਂ ਜਦੋਂ ਤੋਂ ਫੈਡਰਲ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਘਰਾਂ ਦੀ ਕੀਮਤ, ਕਿਰਾਏ ਅਤੇ ਵਿਆਜ਼ ਦਰਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 

ਓਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਲਈ ਇਸ ਸਮੱਸਿਆ ਨੂੰ ਹੱਲ ਕਰਨਾ ਕਾਫੀ ਔਖਾ ਹੋ ਸਕਦਾ ਹੈ ਪਰ ਜੇਕਰ ਸਰਕਾਰ ਨੇ ਇਸ ਸਬੰਧੀ ਕੋਈ ਕਦਮ ਨਹੀਂ ਚੁੱਕੇ ਤਾਂ ਅਗਲੀਆਂ ਫੈਡਰਲ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਜਿੱਤ ਮੁਸ਼ਕਲ ਹੋ ਸਕਦੀ ਹੈ।

 

Leave a Reply