ਕੈਨੇਡਾ: ਕੈਨੇਡਾ ਦੀ ਰੇਅਰ ਟ੍ਰੈਫਿਕ ਕੰਟਰੋਲਰ ਕਾਰਪੋਰੇਸ਼ਨ ਨੈਵ ਕੈਨੇਡਾ ਵੱਲੋਂ ਇੱਕ ਨਵਾਂ ਸੋਸ਼ਲ ਮੀਡੀਆ ਅਕਾਊਂਟ ਬਣਾਇਆ ਗਿਆ ਹੈ, ਜਿਸ ਦੁਆਰਾ ਕੈਨੇਡਾ ਦੇ ਵੱਡੇ ਹਵਾਈ ਅੱਡਿਆਂ ਉੱਪਰ ਉਡਾਣਾਂ ‘ਚ ਹੋਣ ਵਾਲੀ ਦੇਰੀ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਸ਼ੁਕੱਰਵਾਰ ਤੋਂ ਸੋਸ਼ਲ ਮੀਡੀਆ ਟਵਿੱਟਰ ਉੱਪਰ ਨੈਵ ਕੈਨੇਡਾ ਦਾ ਅਕਾਊਂਟ ਐਕਟਿਵ ਹੈ ਅਤੇ ਕੁੱਝ ਉਡਾਣਾਂ ਦੀ ਦੇਰੀ ਦਾ ਕਾਰਨ ਕੰਟ੍ਰੋਲਰਜ਼ ਦੀ ਘਾਟ ਹੋਣਾ ਦੱਸਿਆ ਜਾ ਰਿਹਾ।
ਦੱਸ ਦੇਈਏ ਕਿ ਇਸ ਅਕਾਊਂਟ ਦੇ ਜ਼ਰੀਏ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡਾ, ਕੈਲਗਰੀ ਹਵਾਈ ਅੱਡਾ, ਟੋਰਾਂਟੋ ਅਤੇ ਮਾਂਟਰੀਅਲ ਦੇ ਹਵਾਈ ਅੱਡੇ ਉੱਪਰ ਦੇਰੀ ਨਾਲ ਆਉਣ ਵਾਲੀਆਂ ਉਡਾਣਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਕਦਮ ਦਾ ਮੁੱਖ ਕਾਰਨ ਹੈ ਕਿ ਉਡਾਣਾਂ ਵਿੱਚ ਦੇਰੀ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ ਅਤੇ ਉਹਨਾਂ ਨੂੰ ਸਮੇਂ ਸਿਰ ਜਾਣਕਾਰੀ ਦਿੱਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਏਅਰ ਟ੍ਰੈਫਿਕ ਕੰਟ੍ਰੋਲ ‘ਚ ਹੋਣ ਵਾਲੀ ਦੇਰੀ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਵਿੱਚ ਖ਼ਰਾਬ ਮੌਸਮ, ਹਵਾਈ ਅੱਡੇ ਉੱਪਰ ਚੱਲਣ ਵਾਲੀ ਉਸਾਰੀ ਤੋਂ ਇਲਾਵਾ ਏਅਰਲਾਈਨਜ਼ ਦੀ ਸਮਰੱਥਾ ਵੀ ਹੋ ਸਕਦੀ ਹੈ।

Leave a Reply