ਕੇਨੇਡਾ: ਕੈਨੇਡਾ ਵਿੱਚ ਗੋਨੋਰੀਆ ਬਿਮਾਰੀ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਜੋ ਕਿ ਜਿਨਸੀ ਤਰੀਕੇ ਨਾਲ ਟ੍ਰਾਂਸਮਿਟ ਹੋਣ ਵਾਲਾ ਰੋਗ ਹੈ।

ਵਿਸ਼ਵ ਸਿਹਤ ਸੰਗਠਨ ਦੁਆਰਾ ਬੀਤੇ ਸੋਮਵਾਰ ਇੱਕ ਰਿਪੋਰਟ ਜਾਰੀ ਕਰ ਕਿਹਾ ਗਿਆ ਹੈ ਕਿ ਕੈਨੇਡਾ ਸਮੇਤ ਇਹ ਬਿਮਾਰੀ ਕਈ ਹੋਰ ਦੇਸ਼ਾਂ ਵਿੱਚ ਵੀ ਲਗਾਤਾਰ ਵਧਦੀ ਜਾ ਰਹੀ ਹੈ।

ਦੱਸ ਦੇਈਏ ਕਿ ਐੱਸਟੀਆਈ ਦੀ ਇਸ ਬਿਮਾਰੀ ਦਾ ਇਲਾਜ ਅਜੋਕੀਆਂ ਦਵਾਈਆ ਨਾਲ ਸੰਭਵ ਤਾਂ ਹੈ ਪਰ ਇਸਦੇ ਵਧਦੇ ਕੇਸਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ।

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਇਸ ‘ਚ ਹੋ ਰਹੇ ਵਾਧੇ ਨੂੰ ਚਿੰਤਾਜਨਕ ਹੈ। ਅਤੇ ਉਸਤੋਂ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਬਿਮਾਰੀ ਜ਼ਿਆਦਾਤਰ ਕਿਸ਼ੋਰਾਂ ਅਤੇ ਬਾਲਗਾਂ ਦੇ ਵਿੱਚ ਪਾਈ ਜਾ ਰਹੀ ਹੈ। 

Leave a Reply