ਨੌਰਥ-ਵੈਸਟ ਟੈਰੀਟਰੀਜ਼: ਨੌਰਥ-ਵੈਸਟ ਟੈਰੀਟਰੀਜ਼ ਵਿੱਚ ਅੱਗ ਦਾ ਕਹਿਰ ਜਾਰੀ ਹੈ। ਅਧਿਕਾਰੀਆਂ ਮੁਤਾਬਕ ਜੰਗਲੀ ਅੱਗ ਦੇ ਕਹਿਰ ਕਾਰਨ 65% ਅਬਾਦੀ ਨੂੰ ਅਪਾਣੇ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਅੱਗ ਬੁਝਾਊ ਦਸਤੇ ਦੇ ਮੈਂਬਰਾਂ ਵੱਲੋਂ ਲਗਾਤਾਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਈਰਫਾਈਟਰਜ਼ ਦੀ ਸਹਾਇਤਾ ਲਈ ਖੇਤਰ ‘ਚ 300 ਦੇ ਕਰੀਬ ਮਿਲਟਰੀ ਮੈਂਬਰ ਤਾਇਨਾਤ ਕੀਤੇ ਗਏ ਹਨ।

ਹਾਲਾਂਕਿ ਪਿਛਲੇ 72 ਘੰਟਿਆਂ ‘ਚ ਪਏ ਮੀਂਹ ਕਾਰਨ ਅੱਗ ‘ਤੇ ਕਾਬੂ ਪਾਉਣਾ ਸੌਖਾ ਹੋ ਗਿਆ ਹੈ, ਪਰ ਜੱਦੋਜਹਿਦ ਅਜੇ ਵੀ ਜਾਰੀ ਹੈ।

ਫਾਇਰ ਆਫੀਸ਼ੀਅਲਜ਼ ਦਾ ਕਹਿਣਾ ਹੈ ਕਿ ਮੀਂਹ ਅਤੇ ਬਦਲੇ ਹੋਏ ਮੌਸਮ ਕਾਰਨ ਅੱਗ ਦੀ ਸਥਿਤੀ ‘ਤੇ ਕਾਬੂ ਪਾਉਣ ਲਈ ਹੁਣ ਪ੍ਰਭਾਵਿਤ ਇਲਾਕੇ ‘ਤੇ ਵਧੇਰੇ ਫੋਕਸ ਕੀਤਾ ਜਾਵੇਗਾ।

 

Leave a Reply