ਪ੍ਰਿੰਸ ਜਾਰਜ: ਪ੍ਰਿੰਸ ਜਾਰਜ ਕੰਜ਼ਰਵੇਸ਼ਨ ਅਧਿਕਾਰੀ ਮੁਤਾਬਕ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਪਿੰ੍ਰਸ ਜਾਰਜ ‘ਚ 21 ਭਾਲੂਆਂ ਨੂੰ ਮਾਰ ਦਿੱਤਾ ਗਿਆ ਹੈ।

ਜਦੋਂ ਕਿ ਇਸ ਵਾਰ ਭਾਲੂਆਂ ਦੀ ਗਿਣਤੀ ‘ਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ।ਅਧਿਕਾਰੀਆਂ ਮੁਤਾਬਕ ਇਲਾਕੇ ‘ਚ ਬਲੈਕ ਬੇਅਰ ਐਕਟੀਵਿਟੀ ‘ਚ ਵਾਧਾ ਵੇਖਣ ਨੂੰ ਮਿਲਿਆ ਹੈ।

ਪਿਛਲੇ ਸਾਲਾਂ ਦੇ ਮੁਕਾਬਲੇ ਇਹ ਗਿਣਤੀ ਕਾਫੀ ਵਧੀ ਹੈ।ਅਗਸਤ ਮਹੀਨੇ ਵਿੱਚ ਇੱਕ ਦਿਨ ‘ਚ ਇੱਕ ਤੋਂ ਵਧੇਰੇ ਭਾਲੂ ਵੇਖੇ ਗਏ।

ਕੰਜ਼ਰਵੇਸ਼ਨ ਆਫਿਸਰ ਸਰਵਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਇਸ ਵਾਰ 1200 ਤੋਂ ਵਧੇਰੇ ਕਾਲਾਂ ਹਿਊਮਨ-ਬੇਅਰ ਕਾਨਫਲਿਕਟ ਬਾਰੇ ਮਿਲੀਆਂ।

ਪ੍ਰਿੰਸ ਜਾਰਜ ਆਰਸੀਐੱਮਪੀ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪ੍ਰਾਪਤ ਕੀਤੀਆਂ ਕਾਲਾਂ ਦੀ ਗਿਣਤੀ ਕਾਫੀ ਜ਼ਿਆਦਾ ਰਹੀ।ਆਰਸੀਐੱਮਪੀ ਵੱਲੋਂ 911 ‘ਤੇ ਕਾਲ ਨਾ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੰਜ਼ਰਵੇਸ਼ਨ ਆਫਿਸਰ ਸਰਵਿਸ ਦੁਆਰਾ ਸਾਲ 2015 ਤੋਂ ਲੈ ਕੇ 2022 ਦੌਰਾਨ 236 ਜਾਨਵਰ ਮਾਰ ਦਿੱਤੇ ਗਏ।

ਰਿਹਾਇਸ਼ੀ ਇਲਾਕਿਆਂ ‘ਚ ਭਾਲੂਆਂ ਦੀ ਆਮਦ ਦਾ ਕਾਰਨ ਕੂੜੇਦਾਨਾਂ ‘ਚ ਸੁੱਟਿਆ ਜਾਣ ਵਾਲਾ ਖਾਣਾ ਵੀ ਹੈ।

ਇਸ ਤੋਂ ਇਲਾਵਾ ਪ੍ਰਿੰਸ ਜਾਰਜ ਸਿਟੀ ਵੱਲੋਂ ਭਾਲੂਆਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇਣ ਵਾਲਿਆਂ ਲਈ $300 ਦਾ ਜੁਰਮਾਨਾ ਵੀ ਰੱਖਿਆ ਗਿਆ ਹੈ।

Leave a Reply