ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਮੈਟਾ ਦੀ ਆਲੋਚਨਾ ਕਰਦੇ ਹੋਏ ਕਿਹਾ ਗਿਆ ਕਿ ਟੈੱਕ ਦਿੱਗਜ ਕੰਪਨੀ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਬਜਾਏ ਪ੍ਰਾਫਿਟ ਉੱਪਰ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ‘ਚ ਬਲ ਰਹੀਆਂ ਜੰਗਲ਼ੀ ਅੱਗਾਂ ਦੇ ਕਾਰਨ ਲੋਕੀਂ ਆਪਣੇ ਘਰ ਛੱਡਣ ਲਈ ਮਜਬੂਰ ਹਨ।

ਉਹਨਾਂ ਨੇ ਮੈਟਾ ਦੁਆਰਾ ਡੋਮੈਸਟਿਕ ਨਿਊਜ਼ ਨੂੰ ਆਪਣੇ ਪਲੇਫਾਰਮ ‘ਤੋਂ ਬਲਾੱਕ ਕਰਨ ਕਾਰਨ ਇਸ ਕਦਮ ਦੀ ਆਲੋਚਨਾ ਕੀਤੀ।

ਜ਼ਿਕਰਯੋਗ ਹੈ ਕਿ ਮੈਟਾ ਵੱਲੋਂ ਫੈਡਰਲ ਸਰਕਾਰ ਦੇ ਬਿਲ ਸੀ-18 ਦੇ ਜਵਾਬ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਖ਼ਬਰਾਂ ਹਟਾ ਦਿੱਤੀਆਂ ਗਈਆਂ ਹਨ।

ਜਿਸ ਤਹਿਤ ਕੈਨੇਡਾ ਵਾਸੀ ਇਹਨਾਂ ਦੋਵੇਂ ਪਲੇਟਫਾਰਮਜ਼ ਉੱਪਰ ਹੁਣ ਖ਼ਬਰਾਂ ਨਹੀਂ ਦੇਖ ਸਕਦੇ।

 

Leave a Reply