ਕੇਲੋਨਾ:ਬੀ.ਸੀ. ਸੂਬੇ ‘ਚ ਜੰਗਲੀ ਅੱਗ ਦਾ ਕਹਿਰ ਜਾਰੀ ਹੈ। ਹਾਲਾਂਕਿ ਕੇਲੋਨਾ ‘ਚ ਬਲ ਰਹੀ ਜੰਗਲੀ ਅੱਗ ਭਾਰੀ ਤਬਾਹੀ ਤੋਂ ਬਾਅਦ ਹੁਣ ਪਹਿਲਾਂ ਨਾਲੋਂ ਸ਼ਾਂਤ ਹੁੰਦੀ ਨਜ਼ਰ ਆ ਰਹੀ ਹੈ।ਜਿਸਦੀ

ਜਾਣਕਾਰੀ ਕੇਲੋਨਾ ਫਾਇਰ ਚੀਫ਼ ਵੱਲੋਂ ਦਿੱਤੀ ਗਈ ਹੈ।ਪਰ ਇਸਦੇ ਬਾਵਜੂਦ ਬਚਾਉ ਕਾਰਜ ਅਜੇ ਵੀ ਜਾਰੀ ਹਨ।

ਬਚਾਉ ਕਰਮੀਆਂ ਵੱਲੋਂ ਲਗਾਤਾਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਪੱਛਮੀ ਕੇਲੋਨਾ ‘ਚ ਬਲ ਰਹੀ ਮੈਕਡੂਗਲ ਕ੍ਰੀਕ ਅੱਗ ਦੇ ਕਾਰਨ ਕੋਈ ਵੀ ਘਰ ਤਬਾਹ ਨਹੀਂ ਹੋਇਆ ਹੈ।ਅਧਿਕਾਰੀਆਂ ਮੁਤਾਬਕ ਬੀਤੇ ਦਿਨਾਂ ਦੇ ਮੁਕਾਬਲੇ ਅੱਗ ਦਾ ਕਹਿਰ ਕਾਫੀ ਜ਼ਿਆਦਾ ਘੱਟ ਹੋ ਗਿਆ ਹੈ।
ਸੈਂਟਰਲ ਓਕਾਨਾਗਨ ਤੋਂ ਇਹ ਰਾਹਤ ਭਰੀ ਖ਼ਬਰ ਉਦੋਂ ਆ ਰਹੀ ਹੈ, ਜਦੋਂ ਸੂਬੇ ਭਰ ‘ਚ ਜੰਗਲੀ ਅੱਗਾਂ ‘ਤੇ ਕਾਬੂ ਪਾਉਣ ਲਈ ਕੋਸ਼ਿਸ਼ ਲਗਾਤਾਰ ਜਾਰੀ ਹੈ।

ਇਸ ਸਮੇਂ ਸੂਬਾ ਬਰ ‘ਚ 36,000 ਲੋਕ ਘਰ ਖਾਲੀ ਕਰਨ ਦੇ ਹੁਕਮਾਂ ਦਾ ਸਾਹਮਣਾ ਕਰ ਰਹੇ ਹਨ।

ਮਕਡੂਗਲ ਕ੍ਰੀਕ ਦੀ ਜੰਗਲੀ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਰਬਨ ਸਰਚ ਅਤੇ ਰੈਸਕਿਊ ਟੀਮ ਦੇ 20 ਮੈਂਬਰ ਬੀਤੇ ਕੱਲ੍ਹ ਕੇਲੋਨਾ ਪਹੁੰਚੇ ਹਨ।

ਉਹਨਾਂ ਵੱਲੋਂ ਇਸ ਜੰਗਲ਼ੀ ਅੱਗ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾਵੇਗਾ।

Leave a Reply