ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸੂਬੇ ‘ਚ ਅੱਤ ਦੀ ਗਰਮੀ ਤੋਂ ਅੱਜ ਰਾਹਤ ਮਿਲਣ ਦੀ ਉਮੀਦ ਹੈ।ਇਨਵਾਇਮੈਂਟ ਕੈਨੇਡਾ ਮੁਤਾਬਕ ਬੀ.ਸੀ. ਦੇ ਤੱਟੀ ਖੇਤਰਾਂ ਦਾ ਤਾਪਮਾਨ ਆਮ ਪੱਧਰ ‘ਤੇ ਆਉਣ ਦੀ ਸੰਭਾਵਨਾ ਹੈ।

ਜਦੋਂ ਕਿ ਸੂਬੇ ਦੇ ਦੱਖਣੀ ਭਾਗਾਂ ‘ਚ ਅੱਜ ਅਤੇ ਅਗਲੇ ਦੋ ਦਿਨਾਂ ਤੱਕ ਗਰਮੀ ਦਾ ਕਹਿਰ ਜਾਰੀ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ। 

ਦੱਸ ਦੇਈਏ ਕਿ ਸੂਬੇ ਦੇ ਦੱਖਣੀ ਹਿੱਸੇ ‘ਚ ਗਰਮੀ ਦੀ ਲਹਿਰ ਬਣੇਗੀ, ਜਿਸ ਸਦਕਾ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਾਉਣ ਦੀ ਸੰਭਾਵਨਾ ਹੈ।

ਜਿਸ ਕਾਰਨ ਉੱਚ ਤਾਪਮਾਨ ਦੇ ਪੁਰਾਣੇ ਰਿਕਾਰਡ ਟੁੱਟਣਗੇ। ਬੀਤੇ ਕੱਲ੍ਹ ਕੈਨੇਡਾ ਭਰ ‘ਚ ਸਭ ਤੋਂ ਵਧੇਰੇ ਤਾਪਮਾਨ ਲਿੱਟਨ ‘ਚ 42.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਓਧਰ ਬੀ.ਸੀ. ਵਾੲਲਿਡਫਾਇਰ ਦਾ ਕਹਿਣਾ ਹੈ ਕਿ ਕੱਲ੍ਹ ਤੱਕ ਜੰਗਲੀ ਅੱਗ ਦਾ ਕੋਈ ਖ਼ਤਰਾ ਨਹੀਂ ਹੋਵੇਗਾ, ਪਰ ਉਸਤੋਂ ਬਾਅਦ ਉੱਚ-ਤਾਪਮਾਨ, ਅਤੇ ਤੇਜ਼ ਹਵਾਵਾਂ ਕਾਰਨ ਜੰਗਲੀ ਅੱਗ ਦੇ ਅਨੁਕੂਲ ਸਥਿਤੀਆਂ ਪੈਦਾ ਹੋ ਸਕਦੀਆਂ ਹਨ ਜੋ ਕਿ ਅੱਗ ਦੇ ਲਈ ਬਾਲਣ ਦਾ ਕੰਮ ਕਰੇਗਾ।

ਵਧ ਰਹੀ ਗਰਮੀ ਦੇ ਕਾਰਨ ਬੀ.ਸੀ. ਵਾਈਲਡਫਾਇਰ ਰੈਸਕਿਊ ਐਸੋਸੀਏਸ਼ਨ ਲਈ ਕਾਲਾਂ ਦੀ ਗਿਣਤ  ‘’ਚ ਲਗਾਤਾਰ ਵਾਧਾ ਹੋ ਰਿਹਾ ਹੈ।

ਜਿਸ ‘ਚ ਜਾਨਵਰਾਂ ਦੀ ਮਦਦ ਲਈ ਵੀ ਬੁਲਾਇਆ ਜਾ ਰਿਹਾ ਹੈ। ਸਪਸ਼ਟ ਹੈ ਕਿ ਗਰਮੀ ਜਾਨਵਰਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਸੂਬੇ ਦੇ ਕਈ ਹਿੱਸਿਆਂ ‘ਚ ਸੋਕਾ 4 ਅਤੇ 5 ਪੱਧਰ ‘ਤੇ ਪਹੁੰਚ ਚੁੱਕਿਆ ਹੈ।

Leave a Reply