ਵੈਨਕੂਵਰ: ਬੀਤੇ ਕੱਲ੍ਹ ਸ਼ਾਮ ਸਰੀ ਮੇਅਰ ਬ੍ਰੈਂਡਾ ਲਾੱਕ ਅਤੇ ਪੁਲਿਸ ਬੋਰਡ ਦੀ ਪਹਿਲੀ ਅਧਿਕਾਰਤ ਮੀਟਿੰਗ ਹੋਈ।ਇਹ ਮੀਟਿੰਗ ਉਸ ਪੁਲਿਸ ਏਜੰਸੀ ਨਾਲ ਸੀ, ਜਿਸਨੂੰ ਮੇਅਰ ਲਾੱਕ ਕਾਫੀ ਸਮੇਂ ਤੋਂ ਭੰਗ ਕਰਨਾ ਚਾਹੁੰਦੇ ਸਨ।

ਇਸ ਦੌਰਾਨ ਮੀਟਿੰਗ ਰੂਮ ਵਿੱਚ ਚੁੱਪ ਪਸਰੀ ਰਹੀ, ਜਿਸਨੂੰ ਖਤਮ ਕਰਦਿਆਂ ਮੇਅਰ ਬ੍ਰੈਂਡਾ ਲਾੱਕ ਨੇ ਕਿਹਾ ਕਿ ਉਹ ਪੁਲਿਸਿੰਗ ਮੁੱਦੇ ਨੂੰ ਲੈ ਕੇ ਗੱਲ ਕਰਨ ਲਈ ਤਿਆਰ ਹਨ ਅਤੇ ਉਹਨਾਂ ਕਿਹਾ ਕਿ ਉਹ ਆਪਣਾ ਪੱਖ ਓਨੀ ਹੀ ਮਜ਼ਬੂਤੀ ਨਾਲ ਪੇਸ਼ ਕਰਨਗੇ, ਜਿੰਨੀ ਮਜ਼ਬੂਤੀ ਨਾਲ ਉਹਨਾਂ ਨੂੰ ਚੈਲੰਜ ਕੀਤਾ ਜਾਵੇਗਾ।

ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਇਸ ਦੌਰਾਨ ਕਿਸੇ ਦਾ ਨਿਰਾਦਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਹ ਕਿਸੇ ਨੂੰ ਖੁਦ ਦਾ ਨਿਰਾਦਰ ਕਰਨ ਦੇਣਗੇ।

ਜ਼ਿਕਰਯੋਗ ਹੈ ਕਿ ਇਹ ਉਹ ਮੀਟਿੰਗ ਹੈ,ਜਿਸਦੀ ਕਹਾਣੀ ਸਰੀ ‘ਚ ਪਿਛਲੇ ਕਈ ਸਾਲਾਂ ਤੋਂ ਚਲਦੀ ਆ ਰਹੀ ਹੈ।

ਪਿਛਲੇ ਤਿੰਨ ਸਾਲਾਂ ਦੇ ਵਿਵਾਦ ਨੂੰ ਖਤਮ ਕਰਦਿਆਂ ਪਬਲਿਕ ਸੇਫਟੀ ਮੰਤਰੀ ਅਤੇ ਸਾਲਿਸਟਰ ਜਨਰਲ ਮਾਈਕ ਫਾਰਨਵਰਥ ਨੇ 19 ਜੁਲਾਈ ਨੂੰ ਸਰੀ ਸ਼ਹਿਰ ਨੂੰ ਮਿਉਂਸਿਪਲ ਫੋਰਸ ਦੇ ਨਾਲ ਅੱਗੇ ਵਧਣ ਦੇ ਨਿਰਦੇਸ਼ ਦਿੱਤੇ ਸਨ।

ਦੱਸ ਦੇਈਏ ਕਿ ਆਰਸੀਐੱਮਸੀਪੀ ਨਾਲ ਜੁੜੇ ਰਹਿਣ ਲਈ ਜੂਨ ਵਿੱਚ ਕੌਂਸਲ ਦੀ ਵੋਟ ਤੋਂ ਬਾਅਦ, ਫਾਰਨਵਰਥ ਦੁਆਰਾ ਸਿਟੀ ਕੌਂਸਲ ਦੀ ਆਰਸੀਐੱਮਸੀਪੀ ਨੂੰ ਰੱਖਣ ਦੀ ਪੈਰਵੀ ਕਰ ਰਹੀ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਸੀ।

Leave a Reply