ਵੈਨਕੂਵਰ: ਵੈਨਕੂਵਰ ਪੁਲੀਸ ਮਹਿਕਮੇ ਦੇ ਕਾਂਸਟੇਬਲ ਅਮਰ ਢੇਸੀ ਨੂੰ ਸਾਲ 2024 ਦੀ ਗਰਮੀ ਦੀਆਂ ਉਲੰਪਿਕ ਖੇਡਾਂ ਲਈ ਚੁਣਿਆ ਗਿਆ ਹੈ,ਜੋ ਕਿ ਕੈਨੇਡਾ ਦੀ ਕੁਸ਼ਤੀ ਟੀਮ ਦਾ ਹਿੱਸਾ ਹੋਣਗੇ।
ਦੱਸ ਦੇਈਏ ਕਿ ਅਮਰ ਢੇਸੀ ਇਸਤੋਂ ਪਹਿਲਾਂ ਸਾਲ 2020 ‘ਚ ਟੋਕਿਓ ਉਲੰਪਿਕਸ ‘ਚ ਡੈਬਿਊ ਕਰ ਚੁੱਕੇ ਹਨ,ਜਿੱਥੇ ਉਹ 13ਵੇਂ ਸਥਾਨ ‘ਤੇ ਰਹੇ ਸਨ।
ਢੇਸੀ ਵੱਲੋਂ 2022 ਦੀਆਂ ਕਾੱਮਨਵੈਲਥ ਖੇਡਾਂ ਅਤੇ 2022 ਦੀ ਪੈਨ-ਐੱਮ ਚੈਂਪੀਅਨਸ਼ਿੱਪ ‘ਚ ਵੀ ਹਿਸਾ ਲਿਆ ਅਤੇ ਦੋਵੇਂ ਮੁਕਾਬਲਿਆਂ ‘ਚ ਸੋਨ ਤਮਗਾ ਹਾਸਲ ਕੀਤਾ ਸੀ।
ਜ਼ਿਕਰਯੋਗ ਹੈ ਕਿ ਅਮਰ ਢੇਸੀ ਦੇ ਪਿਤਾ ਬਲਬੀਰ ਸਿੰਘ, ਭਾਰਤ ‘ਚ ਪਹਿਲਵਾਨ ਸਨ ਅਤੇ 1976 ‘ਚ ਉਹ ਕੈਨੇਡਾ ਆਏ ਸਨ ਅਤੇ ਉਹਨਾਂ ਵੱੱਲੋਂ ਸਰੀ ਵਿਖੇ ਕੁਸ਼ਤੀ ਕਲੱਬ ਵੀ ਸ਼ੁਰੂ ਕੀਤਾ ਗਿਆ।

Leave a Reply