ਸਰੀ: ਸਰੀ ਆਰ.ਸੀ.ਐੱਮ.ਪੀ. ਵੱਲੋਂ ਸ਼ੁੱਕਰਵਾਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ,ਜਿਸ ‘ਚ ਇੱਕ 23 ਸਾਲਾ ਪੰਜਾਬੀ ਵਿਦਿਆਰਥੀ ਦੀ ਮੌਤ ਹੋ ਗਈ ਜੋ ਕਿ ਮਹਿਜ਼ ਇੱਕ ਮਹੀਨਾ ਪਹਿਲਾਂ 13 ਮਾਰਚ ਨੂੰ ਹੀ ਕੈਨੇਡਾ ਸਟੱਡੀ ਵੀਜ਼ਾ ‘ਤੇ ਆਇਆ ਸੀ।
ਜਾਣਕਾਰੀ ਮੁਤਾਬਕ ਸਰੀ ਆਰ.ਸੀ.ਐੱਮ.ਪੀ. ਨੂੰ ਸ਼ੁੱਕਰਵਾਰ ਰਾਤ 8:30 ਵਜੇ 144 ਸਟ੍ਰੀਟ 61ਏ ਐਵੀਨਿਊ ‘ਤੇ ਬੁਲਾਇਆ ਗਿਆ।ਅਫਸਰਾਂ ਵੱਲੋਂ ਇੱਕ 23 ਸਾਲਾ ਪੰਜਾਬੀ ਵਿਦਿਆਰਥੀ ਗੁਰਸਾਹਬ ਸਿੰਘ ਘਟਨਾ ਸਥਾਨ ‘ਤੇ ਪਾਇਆ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸਦੀ ਮੌਤ ਹੋ ਗਈ।
ਮਜੀਠਾ ਹਲਕੇ ਦੇ ਪਿੰਡ ਮਾੱਧੀਪੁਰ ਦਾ ਜੰਮ-ਪਲ ਗੁਰਸਾਹਬ ਸਿੰਘ ਆਪਣੇ ਕਾਲਜ ਤੋਂ ਪੈਦਲ ਵਾਪਸ ਆ ਰਿਹਾ ਸੀ,ਜਦੋਂ ਤਿੰਨ ਵਾਹਨਾਂ ਦੀ ਹੋਈ ਆਪਸੀ ਟੱਕਰ ਦੀ ਚਪੇਟ ‘ਚ ਆਉਣ ਕਾਰਨ ਉਸਦੀ ਮੌਤ ਹੋ ਗਈ।
ਗੁਰਸਾਹਬ ਸਿੰਘ ਦੇ ਪਿਤਾ ਪਲਵਿੰਦਰ ਸਿੰਘ ਬਾਠ ਨੇ ਅੱਜ ਸਵੇਰੇ ਸ਼ੇਰ-ਏ-ਪੰਜਾਬ ਰੇਡੀਓ ‘ਤੇ ਸ੍ਰੀਮਾਨ ਸਮੀਰ ਨਾਲ ਜਿੱਥੇ ਭਰੇ ਮਨ ਨਾਲ ਗੱਲਬਾਤ ਕੀਤੀ ਓਥੇ ਹੀ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਪੰਜਾਬ ਭੇਜਣ ‘ਚ ਮਦਦ ਕੀਤੀ ਜਾਵੇ ਤਾਂ ਜੋ ਸਿੱਖੀ ਪ੍ਰੰਪਰਾ ਮੁਤਾਬਕ ਉਸਦਾ ਅੰਤਮ-ਸਸਕਾਰ ਕੀਤਾ ਜਾ ਸਕੇ।

Leave a Reply