ਕੈਨੇਡਾ:ਸੋਸ਼ਲ ਮੀਡੀਆ ਦਿੱਗਜ ਮੈਟਾ ਵੱਲੋਂ ਅੱਜ ਤੋਂ ਕੈਨੇਡਾ ਭਰ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਖ਼ਬਰਾਂ ਹਟਾਈਆ ਜਾ ਰਹੀਆਂ ਹਨ।

ਦੱਸ ਦੇਈਏ ਕਿ ਮੈਟਾ ਵੱਲੋਂ ਇਹ ਐਲਾਨ ਸਰਕਾਰ ਦੁਆਰਾ ਬਿਲ ਸੀ-18 ਨੂੰ ਲਾਗੂ ਕਰਨ ਤੋਂ ਬਾਅਦ ਕੀਤਾ ਗਿਆ ਹੈ।ਇਸ ਬਿਲ ਦੇ ਤਹਿਤ ਮੈਟਾ ਨੂੰ ਖ਼ਬਰਾਂ ਸਾਂਝੀਆਂ ਕਰਨ ਦੇ ਬਦਲੇ ਮੀਡੀਆ ਹਾਊਸ ਨੂੰ ਅਦਾਇਗੀ ਕਰਨੀ ਪਵੇਗੀ। 

ਕੈਨੇਡੀਅਨ ਐਸੋਸੀਏਸ਼ਨ ਆੱਫ ਬ੍ਰੌਡਕਾਸਟਰਜ਼, ਨਿਊਜ਼ ਮੀਡੀਆ ਅਤੇ ਹੋਰਨਾਂ ਮੀਡੀਆ ਅਦਾਰਿਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਡਿਜੀਟਲ ਪਲੇਟਫਾਰਮ ਤੋਂ ਖ਼ਬਰਾਂ ਹਟਾਉਣ ‘ਤੇ ਪਾਬੰਦੀ ਲਗਾਈ ਜਾਵੇ।

ਹੈਰੀਟੇਜ ਮਨਿਸਟਰ ਪਾਸਕੇਲ ਸੇਂਟ-ਓਂਜ ਨੇ ਇਸ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਮੈਟਾ, ਮੀਡੀਆ ਅਦਾਰਿਆਂ ਨੂੰ ਅਦਾਇਗੀ ਕਰਨ ਦੀ ਬਜਾਏ ਖ਼ਬਰਾਂ ਬਲੌਕ ਕਰ ਰਿਹਾ ਹੈ, ਜੋ ਕਿ ਨਿੰਦਣਯੋਗ ਹੈ।

Leave a Reply