ਕੈਨੇਡਾ: LinkedIn  ਦੁਆਰਾ ਕੈਨੇਡਾ ਵਿੱਚ ਸਰਕਾਰੀ ਪਛਾਣ ਤਹਿਤ ਵੈਰੀਫਿਕੇਸ਼ਨ ਲਈ ਪ੍ਰੋਸੈੱਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਮਾਈਕ੍ਰੋਸਫਟ ਦੀ ਮਲਕੀਅਤ ਵਾਲੇ ਇਸ ਡਿਜੀਟਲ ਪਲੇਫਾਰਮ ਨੇ ਅੱਜ ਇਸਦਾ ਐਲਾਨ ਕੀਤਾ।

ਜ਼ਿਕਰਯੋਗ ਹੈ ਕਿ ਹੁਣ 22 ਮਿਲੀਅਨ ਤੋਂ ਵਧੇਰੇ ਕੈਨੇਡੀਅਨ ਮੈਂਬਰ ਆਪਣੀ ਪ੍ਰੋਫਾਈਲ ਵੈਰੀਫਾਈ ਕਰਵਾ ਸਕਣਗੇ।

ਜਿਸ ਲਈ ਉਹਨਾਂ ਨੂੰ ਆਪਣੀ ਸਰਕਾਰੀ ਆਈ.ਡੀ. ਦੀ ਕਾਪੀ, LinkedIn ਨਾਲ ਪਾਰਟਨਰਸ਼ਿਪ ਕਰਨ ਵਾਲੀ ਤੀਜੀ ਧਿਰ ਨੂੰ ਮੁਹੱਈਆ ਕਰਵਾਉਣੀ ਪਵੇਗੀ।

LinkedIn ਦਾ ਕਹਿਣਾ ਹੈ ਕਿ ਇਹ ਕਦਮ ਇਸ ਡਿਜੀਟਲ ਪਲੇਫਾਰਮ ਵਿੱਚ ਲੋਕਾਂ ਦਾ ਭਰੋਸਾ ਹੋਰ ਵਧੇਰੇ ਮਜ਼ਬੂਤ ਕਰੇਗਾ।

 

Leave a Reply