ਬ੍ਰਿਟਿਸ਼ ਕੋਲੰਬੀਆ: ਐਬਟਸਫਰਡ ਪੁਲੀਸ (Abbotsford Police) ਮੁਤਾਬਕ ਸ਼ਹਿਰ ਦੇ ਬਿਜ਼ਨਸ ਨੂੰ Extortionists  ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਕਾਰੋਬਾਰਾਂ ਨੂੰ ਇੱਕ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਕਾਰੋਬਾਰ ਨੂੰ ਵੱਡੇ ਨੁਕਸਾਨ ਤੋਂ ਬਚਾਉਣ ਲਈ ਪੈਸੈ ਦੀ ਮੰਗ ਕੀਤੀ ਜਾ ਰਹੀ ਹੈ।
ਹਾਲਾਂਕਿ ਇਹਨਾਂ ਪੱਤਰਾਂ ਉੱਪਰ ਪ੍ਰਾਪਤ ਕਰਤਾ ਦੇ ਨਾਂ ਨਹੀਂ ਲਿਖੇ ਗਏ।ਪੁਲੀਸ ਦਾ ਕਹਿਣਾ ਹੈ ਕਿ ਇਹ ਪੱਤਰ Mass Mailing ਦੁਆਰਾ ਭੇਜੇ ਗਏ ਹਨ।
ਪੁਲੀਸ ਦੁਆਰਾ ਹੁਣ ਤੱਕ ਕੀਤੀ ਜਾਂਚ ‘ਚ ਕਿਸੇ ਨਾਲ ਇਸ ਦੇ ਸਬੰਧ ਨਹੀਂ ਪਾਏ ਗਏ।
ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਕਾਰੋਬਾਰੀ ਨੂੰ ਅਜਿਹੇ ਪੱਤਰ ਮਿਲਦੇ ਹਨ ਤਾਂ ਉਹ ਐਬਸਟਫਰਡ ਪੁਲੀਸ ਨਾਲ ਰਾਬਤਾ ਕਰ ਜਾਣਕਾਰੀ ਸਾਂਝੀ ਕਰ ਸਕਦਾ ਹੈ।

Leave a Reply