ਓਂਟਾਰਿਓ: ਸਾਲ 2017 ‘ਚ ਆਪਣੀ ਸਾਬਕਾ ਪ੍ਰੇਮਿਕਾ ਮੈਲਿੰਡਾ ਵੈਸੀਲਜੇ ਨੂੰ ਚਾਕੂ (Stabbing) ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਅਗਰ ਹਸਨ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ ਹੈ।
28 ਅਪ੍ਰੈਲ ਨੂੰ 2017 ਨੂੰ ਵੈਸੀਲਜੇ ਉਸਦੇ ਕਿਚਨਰ (Kitchener) ਸਥਿਤ ਅਪਾਰਟਮੈਂਟ ਵਿੱਚ ਮ੍ਰਿਤਕ ਪਾਈ ਗਈ ਸੀ।ਉਸ ਉੱਪਰ 47 ਵਾਰ ਚਾਕੂ ਨਾਲ ਵਾਰ ਕੀਤੇ ਗਏ ਸਨ।
ਪੁਲਿਸ ਵੱਲੋਂ ਹਸਨ ਨੂੰ ਪਹਿਲਾਂ ਹੀ ਸ਼ੱਕੀ ਮੰਨਿਆ ਜਾ ਰਿਹਾ ਸੀ, ਪਰ ਉਹ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਅਮਰੀਕਾ ਫਰਾਰ ਹੋ ਗਿਆ ਸੀ।

ਪਰ ਆਖਰਕਾਰ ਜਨਵਰੀ 2018 ‘ਚ ਉਸਨੂੰ ਵਾਪਸ ਕੈਨੇਡਾ ਲਿਆਂਦਾ ਗਿਆ ਅਤੇ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ।
25 ਮਈ ਨੂੰ ਉਹ ਦੂਜੇ-ਦਰਜੇ ਦੇ ਕਤਲ ਲਈ ਦੋਸ਼ੀ ਪਾਇਆ ਗਿਆ।
ਜ਼ਿਕਰਯੋਗ ਹੈ ਕਿ ਦੂਜੇ-ਦਰਜੇ ਦੇ ਕਤਲ ਲਈ ਬਿਨਾਂ ਜ਼ਮਾਨਤ ਤੋਂ 10 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਹਸਨ ਛੇ ਸਾਲ ਦੀ ਕੇਦ ਪਹਿਲਾਂ ਹੀ ਭੁਗਤ ਚੁੱਕਿਆ ਹੈ ਅਤੇ ਹੁਣ ਉਸਨੂੰ 10 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਰੱਖਿਆ ਜਾਵੇਗਾ।

Leave a Reply