ਕੈਨੇਡਾ: ਕੈਨੇਡਾ ਵਿੱਚ ਵਿਆਜ਼ ਦਰਾਂ (Interest Rate)  ਵਿੱਚ ਵਾਧੇ ਦੇ ਦੌਰਾਨ ਕੌਂਡੋਮੀਨੀਅਮ (Condominium) ਦੀ ਵਿਕਰੀ ‘ਚ ਕਮੀ ਦਰਜ ਕੀਤੀ ਗਈ ਹੈ। ਰੀਮੈਕਸ ਦੀ ਰਿਪੋਰਟ ਦੱਸਦੀ ਹੈ ਕਿ ਕੈਲਗਰੀ ‘ਚ ਕੌਂਡੋ ਵਿਕਰੀ ‘ਚ ਸਾਲ 2023 ਦੇ ਪਹਿਲੇ ਅੱਠ ਮਹੀਨਿਆਂ ਵਿੱਚ 22% ਦਾ ਵਾਧਾ ਦਰਜ ਕੀਤਾ ਗਿਆ ਹੈ, ਜਦੋਂ ਕਿ ਐਡਮਿੰਟਨ ‘ਚ ਇਹ ਦਰ 3% ਦਰਜ ਕੀਤੀ ਗਈ ਹੈ।
ਵੈਨਕੂਵਰ ਅਤੇ ਓਟਵਾ ‘ਚ ਕੌਂਡੋ ਵਿਕਰੀ ‘ਚ 17% ਦੀ ਕਮੀ ਵੇਖੀ ਗਈ ਹੈ ਅਤੇ ਟੋਰਾਂਟੋ ਵਿਖੇ ਵਿਕਰੀ ‘ਚ 12.8% ਦੀ ਕਮੀ ਆਈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਫ਼ਰੇਜ਼ਰ ‘ਚ 10.3% ਦੀ ਕਮੀ ਅਤੇ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਵਿੱਚ 3.6% ਦੀ ਕਮੀ ਦਰਜ ਕੀਤੀ ਗਈ ਹੈ।
ਵੈਨਕੂਵਰ ਵਿੱਚ ਸਾਲ 2023 ‘ਚ, ਜਨਵਰੀ ਤੋਂ ਲੈ ਕੇ ਅਗਸਤ ਤੱਕ 10,100 ਅਪਾਰਟਮੈਂਟਾਂ ਦੀ ਵਿਕਰੀ ਹੋਈ, ਜਦੋਂ ਕਿ ਅੰਕੜੇ ਦੱਸਦੇ ਹਨ ਕਿ ਸਾਲ 2022 ‘ਚ 12,159 ਸਾਲ ਅਪਾਰਟਮੈਂਟਸ ਦੀ ਵਿਕਰੀ ਹੋਈ।

Leave a Reply