ਵਿਦੇਸ਼:ਇਜ਼ਰਾਈਲ (Israel) ਅਤੇ ਹਮਾਸ (Hamas) ਵਿਚਕਾਰ ਯੁੱਧ ਲਗਾਤਾਰ ਜਾਰੀ ਹੈ।
ਹਜ਼ਾਰਾਂ ਦੀ ਗਿਣਤੀ ‘ਚ ਲੋਕ ਮਾਰੇ ਜਾ ਰਹੇ ਹਨ।
ਤਾਜ਼ਾ ਜਾਣਕਾਰੀ ਮੁਤਾਬਕ 21 ਸਾਲਾ ਕੈਨੇਡੀਅਨ (Canadian) ਨੌਜਵਾਨ ਦੀ ਮੌਤ ਹੋ ਗਈ ਹੈ, ਜੋ ਕਿ ਆਪਣੀ ਮੰਗੇਤਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਗ੍ਰੇਨੇਡ ਦੀ ਚਪੇਟ ‘ਚ ਆ ਗਿਆ।
ਇਸਦੇ ਨਾਲ ਹੀ ਇਜ਼ਰਾਈਲ-ਹਮਾਸ ਵਿਚਕਾਰ ਚੱਲ ਰਹੇ ਯੁੱਧ ‘ਚ ਮਾਰੇ ਜਾਣ ਵਾਲੇ ਕੈਨੇਡੀਅਨਜ਼ ਦੀ ਗਿਣਤੀ ਵਧ ਕੇ ਪੰਜ ਹੋ ਗਈ ਹੈ।
ਅੱਜ ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਲਿਨੀ ਜੋਲੀ ਵੱਲੋਂ ਆਪਣੇ ਟਵਿੱਟਰ ਹੈਂਡਲ ਜ਼ਰੀਏ ਜਾਣਕਾਰੀ ਸਾਂਝੀ ਕਰ ਦੱਸਿਆ ਗਿਆ ਹੈ ਕਿ ਵੈਸਟ ਬੈਂਕ ਤੋਂ ਸੁਰੱਖਿਅਤ ਕੱਢੇ ਗਏ ਕੈਨੇਡੀਅਨਜ਼ ਦਾ ਪਹਿਲਾ ਗਰੁੱਪ ਜੌਰਡਨ ਪਹੁੰਚ ਗਿਆ ਹੈ।
ਜਿਸਦੇ ਲਈ ਉਹਨਾਂ ਵੱਲੋਂ ਇਜ਼ਰਾਈਲ,ਕੈਨੇਡਾ ਦੀਆਂ ਟੀਮਾਂ ਦਾ ਧੰਨਵਾਦ ਕੀਤਾ ਗਿਆ ਹੈ।

Leave a Reply