ਬੀ.ਸੀ. ਸੂਬੇ ਦੇ ਲੱਖਾਂ ਡ੍ਰਾਈਵਰ ਜੁਲਾਈ ਦੇ ਅੰਤ ਤੱਕ ਲਾਭ (ਰੀਬੇਟ) ਹਾਸਲ ਕਰ ਸਕਣਗੇ,ਜਿਸਦਾ ਐਲਾਨ ਅੱਜ ਆਈ.ਸੀ.ਬੀ.ਸੀ. ਦੇ ਸੀ.ਈ.ਓ. ਵੱਲੋਂ ਕੀਤਾ ਗਿਆ ਹੈ।

ਅੱਜ ਕੀਤੇ ਐਲਾਨ ‘ਚ ਕਿਹਾ ਗਿਆ ਹੈ ਕਿ ਕ੍ਰਾਊਨ ਕਾਰਪੋਰੇਸ਼ਨ ਵੱਲੋਂ $110 ਯੋਗ ਬੀ.ਸੀ. ਡ੍ਰਾਈਵਰਾਂ ਨੂੰ ਦਿੱਤੇ ਜਾਣਗੇ।

ਨਿੱਜੀ ਅਤੇ ਕਮਰਸ਼ੀਅਲ ਡ੍ਰਾਈਵਰਜ਼ ਜਿਨ੍ਹਾਂ ਕੋਲ ਫਰਵਰੀ.2024 ‘ਚ ਬੇਸਿਕ ਇੰਸ਼ੋਰੈਂਸ਼ ਸੀ,ਉਹ ਜੁਲਾਈ ਦੇ ਅੰਤ ਤੱਕ ਰੀਬੇਟ ਹਾਸਲ ਕਰਨਗੇ।

ਜ਼ਿਕਰਯੋਗ ਹੈ ਕਿ ਜੋ ਡ੍ਰਾਈਵਰ ਦੋ ਵਾਹਨਾਂ ਦੇ ਮਾਲਕ ਹਨ ਉਹਨਾਂ ਨੂੰ ਡਬਲ ਰੀਬੇਟ ਦਿੱਤਾ ਜਾਵੇਗਾ।

ਜੋ ਡ੍ਰਾਈਵਰ ਕ੍ਰੈਡਿਟ ਕਾਰਡ ਰਾਹੀਂ ਇੰਸ਼ੋਰੈਂਸ਼ ਦਾ ਭੁਗਤਾਨ ਕਰਦੇ ਹਨ,ਉਹਨਾਂ ਨੂੰ ਰੀਫੰਡ ਕਾਰਡ ਦੇ ਜ਼ਰੀਏ ਦਿੱਤਾ ਜਾਵੇਗਾ।

ਅਤੇ ਇਸ ਤੋਂ ਇਲਾਵਾ ਮਹੀਨੇਵਾਰ ਭੁਗਤਾਨ ਕਰਨ ਵਾਲੇ ਆਪਣੀ ਜੂਨ ਸਟੇਟਮੈਂਟ ‘ਚ ਡਿਸਕਾਊਂਟ ਦੇਖ ਸਕਣਗੇ ਅਤੇ ਬਾਕੀ ਬਚਦੇ ਡਾਇਰੈਕਟ ਡਿਪਾਜ਼ਿਟ ਜਾਂ ਚੈੱਕ ਰਾਹੀਂ ਬਣਦੀ ਰਾਸ਼ੀ ਹਾਸਲ ਕਰ ਸਕਣਗੇ।

ਆਈ.ਸੀ.ਬੀ.ਸੀ. ਵੱਲੋਂ ਕਿਹਾ ਗਿਆ ਹੈ ਕਿ ਬੇਸਿਕ ਇੰਸ਼ੋਰੈਂਸ਼ ‘ਚ 31 ਮਾਰਚ,2026 ਤੱਕ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

 

Leave a Reply