ਕੈਨੇਡਾ: ਕੈਨੇਡਾ ਦੇ ਸਭ ਤੋਂ ਵਧੇਰੇ ਕਿਫ਼ਾਇਤੀ ਘਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਅਤੇ ਚੋਟੀ ਦੇ 15 ਸ਼ਹਿਰਾਂ ‘ਚ ਬੀ.ਸੀ. ਸੂਬੇ ਦਾ ਇੱਕ ਵੀ ਸ਼ਹਿਰ ਇਸ ਸੂਚੀ ‘ਚ ਸ਼ਾਮਲ ਹੋਣ ‘ਚ ਅਸਫਲ ਰਿਹਾ ਹੈ।
ਰੋਇਲ ਲੀਪੇਜ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ,ਜਿਸ ‘ਚ ਵੱਖ-ਵੱਖ ਸ਼ਹਿਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ।
ਉਸ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਕਿਊਬਕ ਸਿਟੀ ਅਤੇ ਐਡਮਿੰਟਨ ਸਭ ਤੋਂ ਪਸੰਦੀਦਾ ਸ਼ਹਿਰ ਹਨ,ਜਿੱਥੇ ਲੋਕਾਂ ਵੱਲੋਂ ਪ੍ਰਵਾਸ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਰਿਪੋਰਟ ਦੱਸਦੀ ਹੈ ਕਿ ਗ੍ਰੇਟਰ ਵੈਨਕੂਵਰ ਦੇ 45% ਵਾਸੀਆਂ ਵੱਲੋਂ ਅਲਬਰਟਾ ਜਾਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਓਥੇ ਹੀ ਥੰਡਰ ਬੇਅ, ਓਂਟਾਰੀਓ ਦੀ ਮਾਰਕੀਟ ਸਭ ਤੋਂ ਕਿਫ਼ਾਇਤੀ ਹੈ,ਜਿੱਥੇ ਘਰਾਂ ਦੀ ਔਸਤਨ ਕੀਮਤ $299,300 ਹੈ,ਅਤੇ ਮਹੀਨੇਵਾਰ ਆਮਦਨੀ ਦਾ 22.2% ਹਿੱਸਾ ਕਰਜ਼ੇ ਦੀ ਕਿਸ਼ਤ ‘ਚ ਜਾਂਦਾ ਹੈ।
ਓਥੇ ਹੀ ਐਡਮਿੰਟਨ ‘ਚ ਇਹ ਦਰ 25.1 ਫੀਸਦ ਤੋਂ 28.9 ਫੀਸਦ ਦੇ ਵਿਚਕਾਰ ਰਹੀ,ਜਿਸਦੇ ਚਲਦੇ ਐਡਮਿੰਟਨ ਚੋਟੀ ਦੇ ਪੰਜ ਸ਼ਹਿਰਾਂ ‘ਚ ਸ਼ਾਮਲ ਰਿਹਾ ,ਜੋ ਕਿ ਸਭ ਤੋਂ ਵੱਧ ਕਿਫ਼ਾਇਤੀ ਰਹੇ।
ਰਾਇਲ ਲੀਪੇਜ ਮੁਤਾਬਕ ਬੀ.ਸੀ. ਸੂਬੇ ਦਾ ਕੇਲੋਨਾ ਸ਼ਹਿਰ ਸਭ ਤੋਂ ਮਹਿੰਗਾ ਸ਼ਹਿਰ ਸੀ,ਜਿੱਥੇ ਮਹੀਨੇਵਾਰ ਆਮਦਨ ਦਾ 62.9 ਫੀਸਦ ਹਿੱਸਾ ਕਰਜ਼ ਦੀ ਅਦਾਇਗੀ ‘ਚ ਜਾਂਦਾ ਹੈ।
ਬੀ.ਸੀ. ‘ਚ ਐਬਸਟਫਰਡ ਕਿਫਾਇਤੀ ਸ਼ਹਿਰ ਦਰਜ ਕੀਤਾ ਗਿਆ ਹੈ।

Leave a Reply