ਬ੍ਰਿਟਿਸ਼ ਕੋਲੰਬੀਆ:ਲੇਬਰ ਮਨਿਸਟਰ ਹੈਰੀ ਬੈਂਸ ਵੱਲੋਂ ਗਿਗ ਵਰਕਰਜ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਨਵਾਂ ਕਾਨੂੰਨ ਲਿਆਂਦਾ ਗਿਆ ਹੈ।ਜੋ ਕਿ ਫੂਡ-ਡਲਿਵਰੀ ਅਤੇ ਰਾਈਡ ਹੇਲੰਿਗ ਜਿਹੀਆਂ ਸਰਵਿਸਜ਼ ਮੁਹੱਈਆ ਕਰਵਾਉਣ ਵਾਲੇ ਕਾਮਿਆਂ ਦੇ ਪੱਖ ‘ਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਮਨਿਸਟਰ ਹੈਰੀ ਬੈਂਸ ਨੇ ਇਸ ਮੌਕੇ ਗੱਲਬਾਤ ਕਰਦੇ ਕਿਹਾ ਕਿ ਇਹ ਲੈਜਿਸਲੇਸ਼ਨ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਗਿੱਗ ਵਰਕਰਜ਼ ਨਾਲ ਚੰਗਾ ਵਿਹਾਰ ਕੀਤਾ ਜਾਵੇ ਅਤੇ ਆਨਲਾਈਨ ਕੰਪਨੀਆਂ ਉਹਨਾਂ ਦੀਆਂ ਟਿਪਸ ਨਾ ਰੋਕ ਕੇ ਰੱਖਣ।
ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਕੰਮ ਦੀ ਸ਼ੁਰੂਆਤ ਤੋਂ ਹੀ ਇਹਨਾਂ ਕਾਮਿਆਂ ਨੂੰ $20.10 ਪ੍ਰਤੀ ਘੰਟਾ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਵੇਗੀ।

Leave a Reply