ਬ੍ਰਿਟਿਸ਼ ਕੋਲੰਬੀਆ:ਬੀ.ਸੀ. ਸੂਬੇ ‘ਚ ਅਧਿਆਪਕਾਂ ਦੀ ਗਿਣਤੀ ‘ਚ ਆਈ ਕਮੀ (Shortage) ਕਾਰਨ ਸਥਿਤੀ ਕਾਫ਼ੀ ਜ਼ਿਆਦਾ ਗੰਭੀਰ ਹੋ ਰਹੀ ਹੈ।

ਜਿੱਥੇ ਹੁਣ ਸਕੂਲਾਂ ‘ਚ ਨਵਾਂ ਸ਼ੈਸ਼ਨ ਸ਼ੁਰੂ ਹੋ ਰਿਹਾ ਹੈ, ਓਥੇ ਹੀ ਸੂਬੇ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਕਾਰਨ ਕੁੱਝ ਸਕੂਲ ਬੰਦ ਰਹਿਣ ਦੀ ਉਮੀਦ ਹੈ। ਬੀ.ਸੀ. ਟੀਚਰਜ਼ ਫ਼ੈਡਰੇਸ਼ਨ ਦਾ ਕਹਿਣਾ ਹੈ ਕਿ ਸੂਬਾ ਭਰ ‘ਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਸਥਿਤੀ ਪਿਛਲੇ ਸਾਲ ਨਾਲੋਂ ਵੀ ਬਦਤਰ ਹੋ ਗਈ ਹੈ।

ਫੈਡਰੇਸ਼ਨ ਪ੍ਰਧਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਇਹਨਾਂ ਅਸਾਮੀਆਂ ਦੀ ਗਿਣਤੀ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਕੋਈ ਵੀ ਇਸ ਗਿਣਤੀ ਨੂੰ ਟ੍ਰੈਕ ਨਹੀਂ ਕਰ ਰਿਹਾ।

ਪਿਛਲੇ ਸਾਲ ਫੈਡਰੇਸ਼ਨ ਮੈਂਬਰਾਂ ਵੱਲੋਂ ਕੀਤੇ ਸਰਵੇ ਮੁਤਾਬਕ ਜ਼ਿਆਦਾਤਰ ਅਧਿਆਪਕਾਂ (Teacher) ਦੁਆਰਾ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਸਟਾਫ਼ ਦੀ ਕਮੀ ਕਾਰਨ ਉਹ ਕਾਫ਼ੀ ਜ਼ਿਆਦਾ ਵਰਕਲੋਡ ਮਹਿਸੂਸ ਕਰ ਰਹੇ ਹਨ।

ਅੰਦਾਜ਼ੇ ਮੁਤਾਬਕ ਇਸ ਸਮੇਂ ਸੂਬਾ ਭਰ ‘ਚ ਹਜ਼ਾਰਾਂ ਅਸਾਮੀਆਂ ਖਾਲੀ ਹਨ।

ਜ਼ਿਕਰਯੋਗ ਹੈ ਕਿ ਕਿਊਬਿਕ ਵੱਲੋਂ ਹਾਲ ਹੀ ਵਿੱਚ ਪਬਲਿਸ਼ ਸਟੇਟਮੈਂਟ ‘ਚ 8500 ਅਧਿਆਪਕਾਂ ਦੀ ਕਮੀ ਦਰਸਾਈ ਗਈ ਹੈ।

 

Leave a Reply