ਬਰਨਬੀ: ਬਰਨਬੀ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇੱਕ ਹੋਰ ਔਰਤ ਦੇ ਮਾਰੇ ਜਾਣ ਦੀ ਮੰਦਭਾਗੀ ਖ਼ਬਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਸੜਕ ਹਾਦਸਾ 18 ਫਰਵਰੀ ਨੂੰ ਵਾਪਰਿਆ ਸੀ,ਜਿਸ ਉਪਰੰਤ ਇੱਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਦੋ ਔਰਤਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ,ਜਿਨ੍ਹਾਂ ਦੀ ਹਾਲਤ ਗੰਭੀਰ ਸੀ।
ਇਹ ਹਾਦਸਾ ਸਪਰੌਟ ਸਟ੍ਰੀਟ ਤੋਂ ਬਾਹਰ ਨਿਕਲਦੇ ਹੀ ਵਾਪਰਿਆ ਸੀ ਜਦੋਂ ਊਬਰ ‘ਚ ਸਵਾਰ ਔਰਤਾਂ ਸਵੇਰੇ 4 ਵਜੇ ਦੇ ਕਰੀਬ ਇੱਕ ਸੈਲੀਬ੍ਰੇਸ਼ਨ ਤੋਂ ਵਾਪਸ ਪਰਤ ਰਹੀਆਂ ਸਨ।
ਹਸਪਤਾਲ ‘ਚ ਭਰਤੀ ਕੀਤੀਆਂ ਦੋਵੇਂ ਔਰਤਾਂ ‘ਚੋਂ ਜਿੱਥੇ ਇੱਕ ਦੀ ਮੋਤਾ ਹੋ ਗਈ ਹੈ ਓਥੇ ਹੀ ਦੂਜੀ ਔਰਤ ਨੂੰ ਗੈਰ-ਜਾਨਲੇਵਾ ਸੱਟਾਂ ਨਾਲ ਛੁੱਟੀ ਦੇ ਦਿੱਤੀ ਗਈ ਹੈ।

Leave a Reply