ਓਟਵਾ:ਪਿਛਲੇ ਮਹੀਨੇ ਤੋਂ ਹੀ ਭਾਰਤ ਅਤੇ ਕੈਨੇਡਾ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਡੀ ਗਿਣਤੀ ‘ਚ ਕੈਨੇਡੀਅਨ ਡਿਪਲੋਮੈਟਸ (Canadian Diplomats) ਦੁਆਰਾ ਨਵੀਂ ਦਿੱਲੀ ਤੋਂ ਵਾਪਸੀ ਕੀਤੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਹਾਊਸ ਆਫ ਕਾਮਨਜ਼ ਵਿੱਚ ਬੋਲਦੇ ਹੋਏ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ‘ਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾਇਆ ਗਿਆ ਸੀ। 

ਹਾਲਾਂਕਿ ਭਾਰਤ ਸਰਕਾਰ ਦੁਆਰਾ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ,ਅਤੇ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ ਗਿਆ ਹੈ। 

ਭਾਰਤ ਨੇ ਕੈਨੇਡਾ ਵਿੱਚ ਸਿਰਫ 21 ਮਾਨਤਾ ਪ੍ਰਾਪਤ ਡਿਪਲੋਮੈਟ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਕੈਨੇਡਾ ਦੇ ਭਾਰਤ ਵਿੱਚ 62 ਹਨ ,ਜੋ ਨਵੀਂ ਦਿੱਲੀ ਵਿੱਚ ਉਸਦੇ ਹਾਈ ਕਮਿਸ਼ਨ ਅਤੇ ਮੁੰਬਈ, ਚੰਡੀਗੜ੍ਹ, ਕੋਲਕਾਤਾ ਅਤੇ ਬੈਂਗਲੁਰੂ ਵਿੱਚ ਚਾਰ ਕੌਂਸਲੇਟ ਹਨ।

Leave a Reply