ਦੇਸ਼-ਵਿਦੇਸ਼: ਸੋਮਾਲੀਅਨ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬਣ ਕਾਰਨ 49 ਜਣਿਆਂ ਦੀ ਮੌਤ ਹੋਣ ਅਤੇ 140 ਜਣਿਆਂ ਦੇ ਲਾਪਤਾ ਹੋਣ ਦੀ ਖ਼ਬਰ ਆ ਰਹੀ ਹੈ।ਜਿਸਦੀ ਜਾਣਕਾਰੀ ਯੂਨਾਈਟਡ ਨੇਸ਼ਨ ਏਜੰਸੀ ਵੱਲੋਂ ਦਿੱਤੀ ਜਾ ਰਹੀ ਹੈ।
ਕਿਸ਼ਤੀ ‘ਚ 260 ਸੋਮਾਲੀਅਨ ਅਤੇ ਇਥੋਪੀਆ ਦੇ ਲੋਕ ਸਵਾਰ ਸਨ।ਇਹ ਕਿਸ਼ਤੀ ਯਮਨ ਤੱਟ ‘ਤੇ ਡੁੱਬੀ ਹੈ।
ਕਿਸ਼ਤੀ ਡੁੱਬਣ ਉਪਰੰਤ 71 ਜਣਿਆਂ ਨੂੰ ਬਚਾ ਲਿਆ ਗਿਆ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਮਰਨ ਵਾਲਿਆਂ ‘ਚ 31 ਔਰਤਾਂ ਅਤੇ 6 ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਪੂਰਬੀ ਅਫਰੀਕਾ ਤੋਂ ਗਲਫ ਦੇਸ਼ਾਂ ‘ਚ ਪਹੁੰਚਣ ਲਈ ਯਮਨ ਇੱਕ ਮੁੱਖ ਮਾਰਗ ਹੈ।ਜਿਸਨੂੰ ਪਾਰ ਕਰ ਲੋਕ ਕੰਮ ਦੀ ਭਾਲ ਅਰਬ ਦੇਸ਼ਾਂ ‘ਚ ਪਹੁੰਚਦੇ ਹਨ।
ਯਮਨ ‘ਚ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੀ ਜੰਗ ਦੇ ਬਾਵਜੂਦ ਹਾਲ ਹੀ ਦੇ ਸਾਲਾਂ ‘ਚ ਪ੍ਰਵਾਸੀਆਂ ਦੀ ਗਿਣਤੀ ਤਿੰਨ ਗੁਣਾ ਵਧੀ ਹੈ।
ਜਿੱਥੇ ਸਾਲ 2021 ‘ਚ ਇਹ ਗਿਣਤੀ 27,000 ਸੀ,ਓਥੇ ਹੀ ਸਾਲ 2023 ‘ਚ 90,000 ਤੋਂ ਵੀ ਟੱਪ ਗਈ ਹੈ।
ਯਮਨ ਤੋਂ ਅਰਬ ਤੱਕ ਪਹੁੰਚਣ ਲਈ ਤਸਕਰਾਂ ਵੱਲੋਂ ਸਮਰੱਥਾ ਤੋਂ ਵੱਧ ਭਰੀਆਂ ਕਿਸ਼ਤੀਆਂ ‘ਚ ਲੱਦਕੇ ਲੋਕਾਂ ਨੂੰ ਲਿਜਾਇਆ ਜਾਂਦਾ ਹੈ।ਇਸੇ ਤਰ੍ਹਾਂ ਦੇ ਹਾਦਸੇ ‘ਚ ਅਪ੍ਰੈਲ ਮਹੀਨੇ ‘ਚ 62 ਹੋਰ ਪ੍ਰਵਾਸੀਆਂ ਦੀ ਮੌਤ ਹੋਈ ਸੀ।

Leave a Reply