ਕੈਨੇਡਾ:ਕੋਵਿਡ-19 ਮਹਾਂਮਾਰੀ ਦੇ ਪ੍ਰਭਾਵ ਕਾਰਨ ਬੰਦ ਹੋਣ ਦੇ ਕੰਢੇ ਪਹੁੰਚੇ ਕਾਰੋਬਾਰਾਂ ਦੀ ਮਦਦ ਲਈ ਫੈਡਰਲ ਸਰਕਾਰ ਵੱਲੋਂ ਸਿਫ਼ਰ ਵਿਆਜ ‘ਤੇ ਕਰਜ਼ੇ ਦਿੱਤੇ ਗਏ ਸਨ,ਤਾਂ ਜੋ ਕਾਰੋਬਾਰੀਆਂ ਨੂੰ ਕੋਈ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪਰ ਤੀਜੀ ਤਿਮਾਹੀ ਦੀ ਰਿਪੋਰਟ ਦੱਸਦੀ ਹੈ ਕਿ ਵੱਡੀ ਗਿਣਤੀ ‘ਚ ਬਿਜ਼ਨਸ ਅਸਫਲ ਹੋਏ ਹਨ।
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬੈਂਕਰਪਸੀ (Bankruptcy) ਫਾਈਲ ਕਰਨ ਵਾਲੇ ਕਾਰੋਬਾਰਾਂ (Businesses) ‘ਚ ਵਾਧਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਤੀਜੀ ਤਿਮਾਹੀ ‘ਚ 1100 ਕਾਰੋਬਾਰਾਂ ਵੱਲੋਂ ਬੈਂਕਰਪਸੀ ਫਾਈਲ ਕੀਤੀ ਗਈ ਹੈ।
ਜਿਸ ‘ਚ ਪਿਛਲੇ ਸਾਲ ਦੀ ਦਰ ਨਾਲੋਂ ਇਸ ਸਾਲ 41.8 ਫੀਸਦ ਦਾ ਵਾਧਾ ਦਰ ਕੀਤਾ ਗਿਆ ਹੈ।
ਇਹ ਜਾਣਕਾਰੀ ਸੁਪਰੀਟੈਂਡੇਂਟ ਆਫ ਬੈਂਕਰਪਸੀ ਆਫਿਸ ਵੱਲੋਂ ਦਿੱਤੀ ਗਈ ਹੈ।
ਇੱਕ ਪ੍ਰੋਫੈਸਨਲ ਗਰੁੱਪ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ‘ਚ ਹੋਏ ਵਾਧੇ ਦਾ ਕਾਰਨ ਕੋਵਿਡ-19 ਮਹਾਂਮਾਰੀ ਦੌਰਾਨ ਕੀਤੀ ਆਰਥਿਕ ਮਦਦ ਨੂੰ ਵਾਪਸ ਲੈਣਾ,ਉੱਚੀਆਂ ਵਿਆਜ ਦਰਾਂ ਅਤੇ ਗ੍ਰਾਹਕਾਂ ਦੁਆਰਾ ਖ਼ਰਚ ਘੱਟ ਕਰਨਾ ਦੱਸਿਆ ਜਾ ਰਿਹਾ ਹੈ।

Leave a Reply