ਪ੍ਰਿੰਸ ਜਾਰਜ: ਪ੍ਰਿੰਸ ਜਾਰਜ (Prince George) ਵਿਖੇ ਅੱਜ ਸਵੇਰੇ 7 ਵਜੇ ਦੇ ਕਰੀਬ, ਵੁੱਡ ਇਨੋਵੇਸ਼ਨ ਐਂਡ ਡਿਜ਼ਾਈਨ ਸੈਂਟਰ ਨੇੜੇ ਇੱਕ ਵੱਡਾ ਧਮਾਕਾ ਹੋਇਆ।

ਜਿਸ ਤੋਂ ਬਾਅਦ ਕਈ ਜਣਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋਂ ਆਮ ਲੋਕਾਂ ਨੂੰ ਪ੍ਰਭਾਵਿਤ ਏਰੀਆ ‘ਚ ਜਾਣ ਲਈ ਮਨ੍ਹਾ ਕੀਤਾ ਗਿਆ ਹੈ।ਪੁਲਿਸ ਦੁਆਰਾ ਜਾਰੀ ਰਿਲੀਜ਼ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਪਹਿਲੇ ਰਿਸਪਾਂਡੈਂਟਸ ਡੋਮਿਨੀਅਨ ਸਟਰੀਟ, 4 ਐਵੀਨਿਊ ‘ਤੇ ਮੌਜੂਦ ਹਨ।ਐਵੀਨਿਊ 3 ਅਤੇ 5 ਦੇ ਵਿਚਕਾਰ ਵਾਲੀਆਂ ਗਲੀਆਂ ਨੂੰ ਬੰਦ ਕਰ ਦਿੱਤਾ ਗਿਆ, ਤਾਂ ਜੋ ਅਧਿਕਾਰੀ ਅਪਾਣਾ ਕੰਮ ਸੁਰੱਖਿਅਤ ਤਰੀਕੇ ਨਾਲ ਜਾਰੀ ਰੱਖ ਸਕਣ।

ਉੱਤਰੀ ਬੀ.ਸੀ. ਦੀ ਯੂਨੀਵਰਸਟੀ ਹਸਪਤਾਲ ‘ਚ ਤਿੰਨ ਮਰੀਜ਼ ਲਿਆਂਦੇ ਗਏ ਹਨ, ਜਿਨਾਂ ‘ਚੋਂ ਦੋ ਮਰੀਜ਼ ਐਮਰਜੈਂਸੀ ਹੈਲਥ ਸਰਵਿਸ (Emergency Health Service) ਦੁਆਰਾ ਲਿਆਂਦੇ ਗਏ ਹਨ, ਜਦੋਂ ਕਿ ਇੱਕ ਮਰੀਜ਼ ਨੇੜੇ ਮੌਜੂਦ ਇੱਕ ਵਿਅਕਤੀ ਵੱਲੋਂ ਭਰਤੀ ਕਰਵਾਇਆ ਗਿਆ ਹੈ। ਕਈ ਜਣੇ ਜ਼ਖ਼ਮੀ ਹੋ ਗਏ ਹਨ। ਇਸ ਸਮੇਂ ਜ਼ਖ਼ਮੀਆਂ ਵਿੱਚੋਂ ਇੱਕ ਪੀੜਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

 

ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਗਵਾਹਾਂ ਮੁਤਾਬਕ ਧਮਾਕੇ ਕਾਰਨ ਪੰਜ ਕਿਲੋਮੀਟਰ ਤੱਕ ਕੰਬਣੀ ਮਹਿਸੂਸ ਕੀਤੀ ਗਈ।

Leave a Reply