ਕੈਨੇਡਾ: ਰਿਹਾਇਸ਼ ਦਾ ਕਿਰਾਇਆ ਅਤੇ ਵਧ ਰਹੀਆਂ ਗ੍ਰਾਸਰੀ ਦੀਆਂ ਕੀਮਤਾਂ ਦੀ ਸਮੱਸਿਆ ਨੂੰ ਹੱਲ੍ਹ ਕਰਨ ਲਈ ਫੈਡਰਲ ਸਰਕਾਰ ਨੂੰ ਵੱਲੋਂ ਨਵੀਂ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ।

ਡਿਪਟੀ ਪ੍ਰਾਈਮ ਮਨਿਸਟਰ ਅਤੇ ਫਾਇਨਾਂਸ ਮਨਿਸਟਰ ਕ੍ਰਿਸਟੀਆ ਫ੍ਰੀਲੈਂਡ ਅਤੇ ਇਨੋਵੇਸ਼ਨ,ਸਾਇੰਸ ਅਤੇ ਇੰਡਸਟਰੀ ਮਨਿਸਟਰ ਫ੍ਰੈਂਸ਼ੂਆ-ਫਿਲਿਪ ਸ਼ੰਪੇਨ ਵੱਲੋਂ ਕੈਨੇਡਾ ਦੀ ਆਰਥਿਕ ਯੋਜਨਾ ਦੇ ਤਹਿਤ ਅੱਜ ਇਸਦਾ ਐਲਾਨ ਕੀਤਾ ਗਿਆ ਹੈ।

ਇਸ ਐਲਾਨ ‘ਚ ਦੱਸਿਆ ਗਿਆ ਹੈ ਕਿ $99 ਮਿਲੀਅਨ ਟਾੱਪ-ਅਪ ਫੰਡਿੰਗ ਕੈਨੇਡਾ ਹਾਊਸਿੰਗ ਬੈਨੀਫਿਟਸ ਦੇ ਅਧੀਨ ਰੱਖੀ ਜਾਵੇਗੀ,ਜੋ ਕਿ ਘੱਟ ਆਮਦਨ ਵਾਲੇ ਲੋਕਾਂ ਨੂੰ ਦਿੱਤੀ ਜਾਵੇਗੀ,ਅਤੇ ਨਾਲ ਹੀ ਕਿਹਾ ਗਿਆ ਹੈ ਕਿ ਇਹ ਸ਼ੈਲਟਰ ਸਪੇਸ ਬਣਾਈਆਂ ਜਾਣਗੀਆਂ।

5 ਮਿਲੀਅਨ ਦੇ ਫੰਡ ਨਾਨ-ਪ੍ਰਾਫਿਟ ਕੰਜ਼ਿਊਮਰ ਅਤੇ ਵਾਲੰਟੀਅਰ ਆਰਗਨਾਈਜ਼ੇਸ਼ਨ ‘ਚ ਯੋਗਦਾਨ ਪਾਇਆ ਜਾਵੇਗਾ ਤਾਂ ਜੋ ਗ੍ਰਾਸਰੀ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਜਾਂਚ ਕੀਤੀ ਜਾ ਸਕੇ।

Leave a Reply