ਵੈਨਕੂਵਰ:ਈਸਟ ਵੈਨਕੂਵਰ ਵਿਖੇ ਟ੍ਰਾਂਸ ਕੈਨੇਡਾ ਹਾਈਵੇ ‘ਤੇ ਹੋਏ ਇੱਕ ਸੜਕ ਹਾਦਸੇ ਤੋਂ ਬਾਅਦ ਘੰਟਾ ਭਰ ਆਤਿਸ਼ਬਾਜ਼ੀ (Fireworks) ਹੁੰਦੀ ਰਹੀ ਜਦੋਂ ਪਟਾਕਿਆਂ ਦਾ ਭਰਿਆ ਕਮਰਸ਼ੀਅਲ ਟਰੱਕ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ।

ਆਰ.ਸੀ.ਐੱਮ.ਪੀ. ਮੁਤਾਬਕ ਹੋਪ ਵਿਖੇ ਪਟਾਕਿਆਂ ਦਾ ਭਰਿਆ ਹੋਇਆ ਸੈਮੀ-ਟ੍ਰੇਲਰ ਟਰੱਕ ਇੱਕ ਪਿਕਅੱਪ-ਟਰੱਕ ਨਾਲ ਟਕਰਾ (Collision) ਗਿਆ।ਨਤੀਜਨ ਘੰਟਾ-ਭਰ ਆਤਿਸ਼ਬਾਜ਼ੀ ਹੁੰਦੀ ਰਹੀ।

ਇਹ ਘਟਨਾ ਰਾਤ ਦਸ ਵਜੇ ਵਾਪਰੀ ਦੱਸੀ ਜਾ ਰਹੀ ਹੈ।

ਲੋਕਾਂ ਦੁਆਰਾ ਇਸਦੇ ਵੀਡੀਓ ਸਾਂਝੇ ਕੀਤੇ ਜਾ ਰਹੇ ਹਨ।

ਦੋਵੇਂ ਵਾਹਨਾਂ ਦੇ ਡ੍ਰਾਈਵਰਾਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ।

ਪੁਲੀਸ ਵੱਲੋਂ ਘਟਨਾ ਦਾ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

Leave a Reply