ਬ੍ਰਿਟਿਸ਼ ਕੋਲੰਬੀਆ’: ਬੀ.ਸੀ. ਹਾਈਡਰੋ ਵੱਲੋਂ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਮੁਫ਼ਤ ਏ.ਸੀ. ਯੂਨਿਟ ਲਈ ਅਪਲਾਈ ਕਰਨ ਲਈ ਕਿਹਾ ਜਾ ਰਿਹਾ ਹੈ।

ਬੀਤੇ ਕੱਲ੍ਹ ਜਾਰੀ ਰਿਲੀਜ਼ ‘ਚ ਬੀ.ਸੀ. ਹਾਈਡ੍ਰੋ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਪਿਛਲੇ ਸਾਲ ਤੋਂ ਬੀ.ਸੀ. ਸੂਬੇ ਦੇ ਘਰਾਂ ‘ਚ ਏ.ਸੀ. ਦੀ ਵਰਤੋਂ ‘ਚ 20 ਫੀਸਦ ਦਾ ਵਾਧਾ ਹੋਇਆ ਹੈ।

ਉਮੀਦ ਕੀਤੀ ਜਾ ਰਹੀ ਹੈ ਕਿ ਇਸ ਟ੍ਰੈਂਡ ‘ਚ ਹੋਰ ਵੀ ਵਾਧਾ ਵੇਖਣ ਨੂੰ ਮਿਲੇਗਾ।

ਬੀ.ਸੀ. ਹਾਈਡਰੋ ਮੁਤਾਬਕ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ 4400 ਮੁਫ਼ਤ ਏ.ਸੀ. ਯੂਨਿਟ ਇੰਸਟਾਲ ਕੀਤੇ ਜਾ ਚੁੱਕੇ ਹਨ।

ਫੈਸਿਲਟੀ ਵੱਲੋਂ ਇਸ ਪੂਰੇ ਪ੍ਰੋਸੈੱਸ ‘ਚ ਤੇਜ਼ੀ ਲਿਆਉਣ ਲਈ ਕਈ ਅਹਿਮ ਕਦਮ ਵੀ ਚੁੱਕੇ ਗਏ ਹਨ।

ਹੁਣ ਬੀ.ਸੀ. ਹਾਈਡਰੋ ਵੱਲੋਂ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਸਕੀਮ ਦਾ ਲਾਭ ਲੈਣ ਲਈ ਕਿਹਾ ਜਾ ਰਿਹਾ ਹੈ। 

ਜਿਸ ਲਈ ਅਪਲਾਈ ਕਰ ਏ.ਸੀ. ਯੂਨਿਟ ਇੰਸਟਾਲ ਕੀਤਾ ਜਾ ਸਕਦਾ ਹੈ।

Leave a Reply