ਓਟਵਾ: ਇੱਕ ਸਾਲ ਪਹਿਲਾਂ ਅਫ਼ਗਾਨਿਸਤਾਨ ਤੋਂ ਕੈਨੇਡਾ ਆਉਣ ਵਾਲੇ ਰਫ਼ਿਊਜੀਆਂ ਨੂੰ ਜਿੱਥੇ ਰਿਹਾਇਸ਼ ਅਤੇ 12 ਮਹੀਨੇ ਲਈ ਸਹਿਯੋਗ ਦਿੱਤਾ ਗਿਆ ਓਥੇ ਹੀ ਹੁਣ ਇੰਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਰਫ਼ਿਊਜੀਆਂ ਨੂੰ ਉਹਨਾਂ ਦੇ ਟ੍ਰੈਵਲ ਬਿਲ ਭੇਜਣੇ ਸ਼ੁਰੂ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਯਾਤਰਾ ‘ਤੇ ਆਇਆ ਖਰਚਾ $19,400 ਤੱਕ ਦਾ ਬਣਦਾ ਹੈ।
ਓਥੇ ਹੀ ਰਫਿਊਜੀ ਸਟੇਟਸ ‘ਤੇ ਆਏ ਲੋਕਾਂ ਨੂੰ ਅੰਗ੍ਰੇਜ਼ੀ ਭਾਸ਼ਾ ‘ਚ ਜਿੱਥੇ ਸਮੱਸਿਆ ਆ ਰਹੀ ਹੈ, ਨਾਲ ਹੀ ਨੌਕਰੀ ਲੱਭਣ ‘ਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿਸਦੇ ਚਲਦੇ ਟ੍ਰੈਵਲ ਦੇ ਉੱਪਰ ਆਇਆ ਖ਼ਰਚਾ ਵਾਪਸ ਕਰਨ ਨੂੰ ਲੈ ਕੇ ਵੀ ਔਖ ਹੋ ਰਹੀ ਹੈ।
ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਰਥਿਕ ਸਮੱਸਿਆ ਨੂੰ ਧਿਆਨ ‘ਚ ਰੱਖਦੇ ਹੋਏ ਰੀ-ਪੇਮੈਂਟ ਦਾ ਸਮਾਂ ਵਧਾ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਾਲ 2022 ‘ਚ ਕੈਨੇਡਾ ‘ਚ 47,600 ਰਫਿਊਜੀ ਆਏ ਸਨ।
ਸਾਲ 2023 ‘ਚ ਵੀ ਇਹ ਟ੍ਰੈਂਡ ਜਾਰੀ ਰਿਹਾ ਅਤੇ 51,000 ਰਫਿਊਜੀ ਕੈਨੇਡਾ ਪਹੁੰਚੇ,ਜਿਸਦੀ ਜਾਣਕਾਰੀ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਦਿੱਤੀ ਗਈ ਹੈ।

Leave a Reply