ਵੈਨਕੂਵਰ:ਵੈਨਕੂਵਰ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ, ਕਿ ਅੱਜ ਸਵੇਰੇ ਚਾਈਨਾਟਾਊਨ (Chinatown) ਵਿਖੇ ਹੋਏ ਇੱਕ ਹਮਲੇ (Assault) ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਇਹ ਘਟਨਾ ਕੈਰਾੱਲ ਗਲੀ ਨੇੜੇ 400 ਬਲੌਕ ‘ਤੇ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਵਾਪਰੀ।
ਪੁਲਿਸ ਦੁਆਰਾ ਇਸ ਘਟਨਾ ਤਹਿਤ ਇੱਕ ਜਣੇ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਗਈ ਹੈ।ਵੈਨਕੂਵਰ ਪੁਲਿਸ ਵੱਲੋਂ ਇਸ ਘਟਨਾ ਨੂੰ ਲੈ ਕੇ ਅਜੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ।

Leave a Reply