ਮੱਲਾਵੀ: ਦੱਖਣ-ਪੂਰਬੀ ਅਫਰੀਕਾ,ਮੱਲਾਵੀ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਨੋਂ ਹੋਰ ਜਣਿਆਂ ਨੂੰ ਲੈ ਕੇ ਜਾ ਰਿਹਾ ਮਿਲਟਰੀ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ,ਜਿਸ ਤੋਂ ਬਾਅਦ ਮਾਲਾਵੀ ਦੇ ਉਪ-ਰਾਸ਼ਟਰਪਤੀ ਸੌਲੋਸ ਚਿਲਿਮਾ ਅਤੇ ਨੌਂ ਹੋਰ ਜਣਿਆਂ ਦੀ ਮੌਤ ਹੋ ਗਈ।

ਇਹ ਹਾਦਸਾ ਦੇਸ਼ ਦੇ ਉੱਤਰੀ ਹਿੱਸੇ ‘ਚ ਇੱਕ ਪਹਾੜੀ ਖੇਤਰ ‘ਚ ਖਰਾਬ ਮੌਸਮ ਕਾਰਨ ਵਾਪਰਿਆ। ਦੱਸ ਦੇਈਏ ਕਿ ਲਾਪਤਾ ਹੋਇਆ ਮਿਲਟਰੀ ਜਹਾਜ਼ ਦੱਖਣੀ ਅਫਰੀਕਾ ਦੀ ਰਾਜਧਾਨੀ ਲਿਲੋਂਗਵੇ ਤੋਂ ਸੋਮਵਾਰ ਸਵੇਰੇ 9.17 ਵਜੇ ਚੱਲਿਆ ਸੀ,ਪਰ 45 ਮਿੰਟ ਬਾਅਦ ਆਪਣੇ ਨਿਰਧਾਰਤ ਸਮੇਂ ਮੁਤਾਬਕ ਮਜ਼ੁਜ਼ੂ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਹੀਂ ਉੱਤਰਿਆ।

ਏਵੀਏਸ਼ਨ ਅਥਾਰਟੀ ਨੇ ਉਸ ਸਮੇਂ ਜਹਾਜ਼ ਨਾਲ ਸੰਪਰਕ ਗੰਵਾ ਦਿੱਤਾ ਜਦੋਂ ਜਹਾਜ਼ ਰਾਡਾਰ ਤੋਂ ਦੂਰ ਗਿਆ।ਜਿਸ ਤੋਂ ਬਾਅਦ ਜਹਾਜ਼ ਦੀ ਭਾਲ ਸ਼ੁਰੂ ਕੀਤੀ ਗਈ।

ਜ਼ਿਕਰਯੋਗ ਹੈ ਕਿ ਉਪ-ਰਾਸ਼ਟਰਪਤੀ ਚਿਲਿਮਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਉਸ ਉੱਪਰ ਪੈਸੇ ਦੇ ਬਦਲੇ ਸਰਕਾਰੀ ਕਾਂਟਰੈਕਟ ਨੂੰ ਪ੍ਰਭਾਵਿਤ ਕਰਨ ਦੇ ਵੀ ਦੋਸ਼ ਸਨ, ਜੋ ਕਿ ਪਿਛਲੇ ਮਹੀਨੇ ਪ੍ਰੌਸੀਕਿਊਟਰ ਵੱਲੋਂ ਖਾਰਜ ਕਰ ਦਿੱਤੇ ਗਏ ਸਨ।

ਚਿਲਿਮਾ ਨੂੰ 2022 ਦੇ ਅਖ਼ੀਰ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕਈ ਅਦਾਲਤਾਂ ਵਿੱਚ ਉਸਦੀ ਪੇਸ਼ੀ ਵੀ ਹੋਈ ਪਰ ਉਸਨੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ।

Leave a Reply