ਬ੍ਰਿਟਿਸ਼ ਕੋਲੰਬੀਆ: Mark Jaccard ਨੇ ਬੀ.ਸੀ. ਯੂਟਿਲਟੀਜ਼ ਕਮਿਸ਼ਨ (BC Utilities Commission ) ਦੇ ਨਵੇਂ ਸੀ.ਈ.ਓ. ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।

Mark Jaccard ਇਸ ਤੋਂ ਪਹਿਲਾਂ 1992-97 ਦੌਰਾਨ ਵੀ ਇਸ ਅਹੁਦੇ ‘ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।ਇਸ ਸਮੇਂ ਉਹ ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਵਿਖੇ ਸਕੂਲ ਆੱਫ ਰਿਸੋਰਸ ਐਂਡ ਇਨਵਾਇਰਨਮੈਂਟ ਮੈਨੇਜਮੈਂਟ ਦੇ ਪ੍ਰੋਫ਼ੈਸਰ ਹਨ।

ਜ਼ਿਕਰਯੋਗ ਹੈ ਕਿ ਸਾਲ 2015 ਤੋਂ ਡੇਵਿਡ ਮੌਰਟਨ ਬੀ.ਸੀ. ਯੂਟਿਲਟੀਜ਼ ਕਮਿਸ਼ਨ ਦੇ ਸੀ.ਈ.ਓ. ਵਜੋਂ ਸੇਵਾਵਾਂ ਨਿਭਾ ਰਹੇ ਸਨ। 

ਇਸ ਮੌਕੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਡੇਵਿਡ ਮੌਰਟਨ ਦਾ ਆਪਣੀਆਂ ਸੇਵਾਵਾਂ ਦੇਣ ਦੇ ਬਦਲੇ ਧੰਨਵਾਦ ਵੀ ਕੀਤਾ ਗਿਆ।ਅਤੇ ਮਾਰਕ ਦਾ ਇਸ ਮਹਿਕਮੇ ਨੂੰ ਜੁਆਇਨ ਕਰਨ ‘ਤੇ ਸਵਾਗਤ ਵੀ ਕੀਤਾ।

ਬੀ.ਸੀ. ਯੂਟਿਲਟੀਜ਼ ਕਮਿਸ਼ਨ ਕੋਲ ਬੀ.ਸੀ. ਹਾਈਡਰੋ, ਅਤੇ ਫੋਰਟਿਸ ਬੀ.ਸੀ. ਦੇ ਨਾਲ-ਨਾਲ ਬੀ.ਸੀ. ਇੰਸ਼ੋਰੈਂਸ਼ ਕਾਰਪੋਰੇਸ਼ਨ ਦੇ ਕੰਮਕਾਜਾਂ ਨੂੰ ਨਿਯੰਤਰਣ ਕਰਨ ਦੀ ਪਾਵਰ ਹੈ।

 

Leave a Reply