ਕੈਨੇਡਾ:ਟੈਲਸ ਹੈਲਥ ਦਾ ਮਾਨਸਿਕ ਸਿਹਤ ਸੂਚਕ ਅੰਕ ਦੱਸਦਾ ਹੈ ਕਿ 40 ਸਾਲ ਤੋਂ ਘੱਟ ਉਮਰ ਦੇ 45 ਫੀਸਦ ਕੈਨੇਡੀਅਨ ਕਾਮਿਆਂ ਨੂੰ ਆਪਣੇ ਕੰਮ ‘ਤੇ ਮੌਜੂਦ ਹੋਰਨਾਂ ਸਾਥੀਆਂ ਉੱਪਰ ਭਰੋਸਾ ਨਹੀਂ ਹੈ ਅਤੇ ਨਾਲ ਹੀ ਉਹਨਾਂ ਵੱਲੋਂ ਇਕੱਲਾਪਣ ਵਧੇਰੇ ਮਹਿਸੂਸ ਕੀਤਾ ਜਾ ਰਿਹਾ ਹੈ।
ਖੋਜ ਕਰਤਾਵਾਂ ਵੱਲੋਂ ਕੈਨੇਡਾ, ਅਮਰੀਕਾ, ਇੰਗਲੈਂਡ,ਯੂਰਪ,ਸਿੰਗਾਪੁਰ,ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਕਾਮਿਆਂ ਦਾ ਮੈਂਟਲ ਹੈਲਥ ਇੰਡੈਕਸ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ 14 ਫੀਸਦ ਕੈਨੇਡੀਅਨ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੀ ਕੰਪਨੀ ਦਾ ਕਲਚਰ ਉਹਨਾਂ ਦੀ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਨਾਕਾਰਾਤਮਕ ਪ੍ਰਭਾਵ ਪਾਉਂਦਾ ਹੈ।

Leave a Reply