ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਪੁਲੀਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੋਵੇ ਕਿ ਨਸ਼ਿਆਂ ਦੀ ਸੁਰੱਖਿਅਤ ਸਪਲਾਈ ਨਾਲ,ਜ਼ਹਿਰੀਲੇ ਨਸ਼ਿਆਂ ਦੀ ਮਾਰਕੀਟ ਨੂੰ ਕੋਈ ਫ਼ਰਕ ਪਿਆ ਹੋਵੇ।
ਉਹਨਾਂ ਦਾ ਕਹਿਣਾ ਹੈ ਕਿ ਹਰੇਕ ਸਾਲ ਵੱਡੀ ਤਦਾਦ ‘ਚ ਨਸ਼ੇ ਬਰਾਮਦ ਕੀਤੇ ਜਾਂਦੇ ਹਨ,ਜਿਸ ‘ਚ ਨਾਰਕੋਟਿਕਸ ਅਤੇ ਓਪੀਓਡ ਸ਼ਾਮਲ ਹੁੰਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਨਸ਼ਿਆਂ ‘ਚ ਸੁਰੱਖਿਅਤ ਸਪਲਾਈ ਵਾਲੇ ਨਸ਼ੇ ਨਾ-ਮਾਤਰ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਇਹ ਸਟੇਟਮੈਂਟ ਉਦੋਂ ਆਇਆ ਹੈ ਜਦੋਂ ਬੀ.ਸੀ. ਦੇ ਪਬਲਿਕ ਸੇਫਟੀ ਮਨਿਸਟਰ ਮਾਈਕ ਫਾਰਨਵਰਥ ਵੱਲੋਂ ਅਲਬਰਟਾ ਪ੍ਰੀਮੀਅਰ ਡੇਨੀਅਲ ਸਮਿੱਥ ਅਤੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਦੇ ਉਸ ਬਿਆਨ ਨੂੰ ਨਕਾਰਿਆ ਹੈ ਜਿਸ ‘ਚ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਬੀ.ਸੀ. ਦੀ ਸੁਰੱਖਿਅਤ ਡਰੱਗ ਸਪਲਾਈ,ਜ਼ਹਿਰੀਲੇ ਨਸ਼ਿਆਂ ਦੀ ਮਾਰਕੀਟ ‘ਚ ਬਦਲ ਰਹੀ ਹੈ।

Leave a Reply