ਓਟਵਾ: ਸਾਲ 2020 ਤੋਂ ਬਾਅਦ ਕੋਵਿਡ ਵੈਕਸੀਨ ਦੇ ਕਾਰਨ ਜਿਨਾਂ ਨੂੰ ਗੰਭੀਰ ਨੁਕਸਾਨ ਹੋਇਆ ਜਾਂ ਜਾਨ ਚਲੀ ਗਈ, ਉਹਨਾਂ ਦੀ ਸਹਾਇਤਾ ਦੇਣ ਲਈ ਉਲੀਕੇ ਗਏ ਪ੍ਰੋਗ੍ਰਾਮ ‘ਚ ਫੈਡਰਲ ਸਰਕਾਰ ਵੱਲੋਂ $36.4 ਮਿਲੀਅਨ ਹੋਰ ਜਮਾਂ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਹ ਪ੍ਰੋਗਰਾਮ ਕੋਵਿਡ-19 ਵੈਕਸੀਨ ਦੇ ਉਪਲੱਬਧ ਹੋਣ ਤੋਂ ਕੁੱਝ ਸਮਾਂ ਬਾਅਦ ਹੀ ਐਲਾਨਿਆ ਗਿਆ ਸੀ।
ਲਿਬਰਲ ਵੱਲੋਂ ਪਹਿਲੇ ਪੰਜ ਸਾਲਾਂ ਲਈ $75 ਮਿਲੀਅਨ ਰਾਖਵੇਂ ਰੱਖੇ ਗਏ ਸਨ।ਹੁਣ ਤੱਕ ਪ੍ਰਾਈਵੇਟ ਫਰਮ OXARO ਵੱਲੋਂ ਓਟਵਾ ਤੋਂ $56.2 ਮਿਲੀਅਨ ਹਾਸਲ ਕਰ ਸਹੀ ਦਾਅਵੇਦਾਰਾਂ ਨੂੰ ਦਿੱਤੇ ਗਏ ਹਨ।
ਦਸੰਬਰ ਤੱਕ ਫਰਮ ਵੱਲੋਂ $11.2 ਮਿਲੀਅਨ ਡਾੱਲਰ ਦਾ ਮੁਆਵਜ਼ਾ ਦਿੱਤਾ ਜਾ ਚੁੱਕਿਆ ਹੈ।
ਪਬਲਿਕ ਹੈਲਥ ਏਜੰਸੀ ਆੱਫ ਕੈਨੇਡਾ ਵੱਲੋਂ ਕਿਹਾ ਗਿਆ ਹੈ ਕਿ OXARO ਨਾਲ ਕੀਤੇ ਕਾਂਟ੍ਰੈਕਟ ‘ਚ ਇਹ ਯਕੀਨੀ ਬਣਾਇਆ ਗਿਆ ਹੈ ਕਿ ਫ਼ਰਮ ਦੁਆਰਾ ਕਲੇਮ ਪ੍ਰੋਸੈੱਸ ‘ਚ ਬਿਨਾਂ ਕੋਈ ਪੱਖਪਾਤ ਕੀਤੇ ਆਪਣਾ ਕੰਮ ਨੇਪਰੇ ਚਾੜਿਆ ਜਾਵੇ।

Leave a Reply