ਓਟਵਾ:ਪਿਛਲੇ ਹਫਤੇ ਬਾਰਹੇਵਨ ਵਿਖੇ ਛੇ ਜਣਿਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸ਼ੱਕੀ ਦੀ ਅੱਜ ਓਟਵਾ ਵਿਖੇ ਅਦਾਲਤੀ ਪੇਸ਼ੀ ਹੈ,ਜੋ ਦੁਪਹਿਰ 1:30 ਵਜੇ ਸ਼ੁਰੂ ਹੋਈ ਹੈ।

ਜ਼ਿਕਰਯੋਗ ਹੈ ਕਿ ਚਾਰ ਬੱਚੇ,ਉਹਨਾਂ ਦੀ ਮਾਂ ਅਤੇ ਉਹਨਾਂ ਦੇ ਜਾਣਕਾਰ ਨੂੰ ਦੋ ਮੰਜ਼ਿਲਾ ਟਾਊਨਹਾਊਸ ‘ਚ ਮਾਰ ਦਿੱਤਾ ਗਿਆ।

ਉਹਨਾਂ ਦਾ ਪਿਤਾ ਇਸ ਹਮਲੇ ‘ਚ ਗੰਭੀਰ ਜ਼ਖ਼ਮੀ ਹੋ ਗਿਆ,ਜੋ ਕਿ ਬਚ ਤਾਂ ਗਿਆ ਪਰ ਅਜੇ ਹਸਪਤਾਲ ‘ਚ ਜ਼ੇਰੇ ਇਲਾਜ ਹੈ।

ਪੁਲੀਸ ਮੁਤਾਬਕ ਇਸ ਮਾਮਲੇ ਦੇ ਸਬੰਧ ‘ਚ 19 ਸਾਲਾ ਫੈਬਰਿਓ ਡੀ ਜ਼ੋਇਸਾ ਪਹਿਲਾ-ਦਰਜਾ-ਕਤਲ ਦੇ ਛੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਉੱਪਰ ਇੱਕ ਦੋਸ਼ ਕਤਲ ਦੀ ਕੋਸ਼ਿਸ਼ ਦਾ ਲੱਗਿਆ ਹੈ।

ਜਾਣਕਾਰੀ ਮੁਤਾਬਕ 19 ਸਾਲਾ ਫੈਬਰਿਓ ਸ਼੍ਰੀ ਲੰਕਾ ਦਾ ਨਾਗਰਿਕ ਹੈ,ਜੋ ਕੈਨੇਡਾ ‘ਚ ਸਟੂਡੈਂਟ ਵੀਜ਼ਾ ‘ਤੇ ਰਹਿ ਰਿਹਾ ਹੈ। 

ਪੁਲੀਸ ਮੁਤਾਬਕ ਉਹ ਉਸ ਪਰਿਵਾਰ ਦਾ ਜਾਣਕਾਰ ਸੀ ਅਤੇ ਉਹਨਾਂ ਨਾਲ ਟਾਊਨਹਾਊਸ ‘ਚ ਰਹਿੰਦਾ ਸੀ। 

Leave a Reply