ਬ੍ਰਿਟਿਸ਼ ਕੋਲੰਬੀਆ:ਪ੍ਰੀਮੀਅਰ ਡੇਵਿਡ ਈਬੀ ਵੱਲੋਂ ਇਸ ਵੀਕੈਂਡ ਮੌਕੇ ਮੁਆਫ਼ੀ ਮੰਗਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਸਟਾਫ਼ ਮੈਂਬਰ ਵੱਲੋਂ ਇਸ ਵੀਕੈਂਡ ਮੌਕੇ ਗਲਤੀ ਨਾਲ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ ਗਈ ਸੀ,ਜੋ ਕਿ ਹੋਲੋਕਾੱਸਟ ਦੇ ਯਾਦਗਾਰੀ ਦਿਨ ਨਾਲ ਸਬੰਧਤ ਸੀ।
ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਬੀ.ਸੀ. ਯੂਨਾਈਟਡ ਦੇ ਪ੍ਰੈਸ ਸੈਕਰੇਟਰੀ ਦੁਆਰਾ ਸ਼ਨੀਵਾਰ ਨੂੰ ਇੱਕ ਸਕ੍ਰੀਨਸ਼ਾੱਟ ਸਾਂਝਾ ਕੀਤਾ ਗਿਆ ਸੀ,ਜਿਸ ‘ਚ ਲਿਖਿਆ ਗਿਆ ਸੀ ਕਿ ਇਸ ਦੁੱਖ ਭਰੇ ਦਿਨ ਮੌਕੇ ਮੁਸਲਿਮ ਕਮਿਊਨਿਟੀ ਨਾਲ ਸਟੈਂਡ ਕਰਦੇ ਹਾਂ।
29 ਜਨਵਰੀ,2017 ‘ਚ ਕਿਊਬੈਕ ਵਿਖੇ ਇੱਕ ਮਸਜਿਦ ‘ਚ ਵਾਪਰੇ ਭਿਆਨਕ ਗੋਲੀਬਾਰੀ ਕਾਂਡ ਦੇ ਸਬੰਧ ‘ਚ ਮਰਨ ਵਾਲ਼ਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ।
ਪ੍ਰੀਮੀਅਰ ਡੇਵਿਡ ਈਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਪੋਸਟ ਕਰਦੇ ਕਿਹਾ ਹੈ ਕਿ ਇਹ ਗਲਤੀ ਨਹੀਂ ਹੋਣੀ ਚਾਹੀਦੀ ਸੀ,ਪਰ ਇਸ ਦੁਆਰਾ ਹੋਏ ਦੁੱਖ ਨੂੰ ਲੈ ਕੇ ਮੁਆਫ਼ੀ ਵੀ ਮੰਗੀ ਹੈ।

Leave a Reply