ਰਿਚਮੰਡ: ਰਿਚਮੰਡ ਸਿਟੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਫੈਡਰਲ ਸਰਕਾਰ ਨੂੰ ਰਫਿਊਜੀ ਅਤੇ ਅਸਾਈਲਮ ਸੀਕਰਜ਼ ਲਈ ਵਧੇਰੇ ਰਿਹਾਇਸ਼ੀ ਮਕਾਨ ਮੁਹੱਈਆ ਕਰਵਾਏ ਜਾਣ।
ਇਸ ਹਫਤੇ ਸਿਟੀ ਵੱਲੋਂ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਹੈ ਜਿਸ ‘ਚ ਫੈਡਰਲ ਸਰਕਾਰ ਨੂੰ ਇੱਕ ਬੇਨਤੀ ਪੱਤਰ ਲਿਖਿਆ ਜਾਵੇਗਾ,ਜਿਸ ‘ਚ ਸਾਲ 2023 ‘ਚ ਆਏ ਨਵੇਂ ਲੋਕਾਂ ਲਈ ਵੱਧ ਤੋਂ ਵੱਧ ਘਰ ਮੁਹੱਈਆ ਕਰਵਾਏ ਜਾਣ ਦੀ ਬੇਨਤੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸ਼ੇਲਟਰਜ਼ ‘ਚ ਬੈੱਡ ਦੀ ਕਮੀ ਹੋਣ ਕਾਰਨ ਨਿਊਕਮਰਜ਼ ਨੂੰ ਮੁਸ਼ਕਲ ਆ ਰਹੀ ਹੈ।
ਕਾਊਂਸਲਰ ਕੈਰਲ ਡੇਅ ਦਾ ਕਹਿਣਾ ਹੈ ਕਿ ਇਹ ਮੁੱਦਾ ਹੱਲ੍ਹ ਕਰਨਾ ਲਾਜ਼ਮੀ ਹੈ ਕਿਉਂਕਿ ਕਈ ਲੋਕਲ ਜੋ ਬੇਘਰ ਹਨ ਉਹਨਾਂ ਲਈ ਬੈੱਡ ਦੀ ਘਾਟ ਕਾਰਨ ਰਹਿਣ ਲਈ ਸ਼ੈਲਟਰ ਵਿੱਚ ਵੀ ਜਗ੍ਹਾ ਨਹੀਂ ਮਿਲ ਰਹੀ।

Leave a Reply