ਰਿਚਮੰਡ: ਦੋ ਦਿਨਾਂ ਤੋਂ ਭਖਦਾ ਆ ਰਿਹਾ ਮੁੱਦਾ ਆਖਰਕਾਰ ਹੁਣ ਰਿਚਮੰਡ ਸਿਟੀ ਕੌਂਸਲ ਦੁਆਰਾ ਪਾਸ ਕੀਤੇ ਗਏ ਮਤੇ ਦੇ ਨਾਲ ਹੀ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਿਟੀ ਕੌਂਸਲ ਕੈਸ਼ ਹੀਦ ਵੱਲੋਂ ਰਿਚਮੰਡ ਵਿਖੇ ਸੁਪਰਵਾਈਜ਼ਡ ਨਸ਼ਾ ਲੈਣ ਵਾਲੀਆਂ ਸਾਈਟਾਂ ਬਣਾਏ ਜਾਣ ਨੂੰ ਲੈ ਕੇ ਇੱਕ ਮਤਾ ਪੇਸ਼ ਕੀਤਾ ਗਿਆ ਸੀ।ਇਸ ਮਤੇ ਦਾ ਸਿਟੀ ਵਾਸੀਆਂ ਵੱਲੋਂ ਕਾਫੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਸੀ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਲੈਣ ਵਾਲੀਆਂ ਸਾਈਟਾਂ ਖੋਲਣ ਸਦਕਾ ਕਮਿਊਨਿਟੀ ‘ਤੇ ਬੁਰਾ ਪ੍ਰਭਾਵ ਪਵੇਗਾ।
ਸਿਟੀ ਕੌਂਸਲ ਦੁਆਰਾ ਬੀਤੇ ਕੱਲ੍ਹ ਰਾਤ 7-2 ਨਾਲ ਮਤਾ ਪਾਸ ਕਰ ਦਿੱਤਾ ਗਿਆ।ਨਾਲ ਹੀ ਕਿਹਾ ਗਿਆ ਹੈ ਕਿ ਸਿਟੀ ਵੱਲੋਂ ਇਸ ਮਤੇ ਨੂੰ ਲਾਗੂ ਕਰਨ ਨੂੰ ਲੈ ਕੇ ਇਸਦੇ ਲਾਭ ਅਤੇ ਮੁਸ਼ਕਲਾਂ ਦਾ ਮੁਲਾਂਕਣ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਦਰਜਨਾਂ ਰਿਚਮੰਡ ਵਾਸੀਆਂ ਵੱਲੋਂ ਸਿਟੀ ਸੈਂਟਰ ਦੇ ਸਾਹਮਣੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤੇ ਗਏ ਪਰ ਸਿਟੀ ਵੱਲੋਂ ਇਸ ਵਿਰੋਧ ਦੇ ਬਾਵਜੂਦ ਮਤਾ ਪਾਸ ਕਰ ਦਿੱਤਾ ਗਿਆ ਹੈ।

Leave a Reply