ਵਿਨੀਪੈੱਗ: ਰਾਇਲ ਕੈਨੇਡੀਅਨ ਮਿੰਟ (Royal Canadian Mint) ਵੱਲੋਂ ਅੱਜ ਕਿੰਗ ਚਾਰਲਸ (King Charles) ਦੀ ਤਸਵੀਰ ਦੀ ਘੁੰਡ ਚੁਕਾਈ ਕੀਤੀ ਗਈ ਹੈ।
ਜੋ ਕਿ ਜਲਦ ਹੀ ਨਵੇਂ ਸਿੱਕਿਆਂ ਉੱਪਰ ਵੇਖਣ ਨੂੰ ਮਿਲੇਗੀ।
ਜਾਰੀ ਤਸਵੀਰ ‘ਚ ਚਾਰਲਸ ਕਿੰਗ ਦੇ ਚਿਹਰੇ ਦਾ ਖੱਬਾ ਪਾਸਾ ਦਿਖਾਈ ਦੇ ਰਿਹਾ ਹੈ,ਜਿਸ ‘ਚ ਉਹਨਾਂ ਨੇ ਸ਼ਰਟ ਪਹਿਨੀ ਹੋਈ ਹੈ ਅਤੇ ਟਾਈ ਲਗਾਈ ਹੋਈ ਹੈ।
ਚਾਰਲਸ ਕਿੰਗ ਦੀ ਨਵੀਂ ਤਸਵੀਰ ਨਾਲ ਹੀ ਉਹਨਾਂ ਦੀ ਮਾਤਾ ਕੁਈਨ ਐਲਿਜ਼ਾਬੇੱਥ -2 ਦੀ ਤਸਵੀਰ ਹਟਾ ਦਿੱਤੀ ਜਾਵੇਗੀ।
350 ਕਲਾਕਾਰਾਂ ਦੁਆਰਾ ਜਮਾਂ ਕਰਵਾਏ ਗਏ ਕੰਮ ‘ਚੋਂ ਕੈਨੇਡੀਅਨ ਪੋਰਟਰੇਟ ਆਰਟਿਸਟ ਸਟੀਵਨ ਰੋਸਾਤੀ ਨੂੰ ਚੁਣਿਆ ਗਿਆ ਹੈ।
ਜਿਸਨੂੰ ਅਪਰੂਵਲ ਲਈ ਬਕਿੰਘਮ ਭੇਜਿਆ ਗਿਆ ਸੀ।

Leave a Reply