ਬ੍ਰਿਟਿਸ਼ ਕੋਲੰਬੀਆ: ਪੰਜ ਸਾਊਥ ਆਈਲੈਂਡ ਮਿਉਂਸੀਪੇਲਿਟੀਜ਼ ਦੀਆਂ 12 ਪ੍ਰਾਪਰਟੀਜ਼ ਅਤੇ ਵਾਹਨਾਂ ਦੀ ਲਈ ਤਲਾਸ਼ੀ ਦੇ ਲੈਣ ਤੋਂ ਬਾਅਦ ਪੁਲੀਸ ਵੱਲੋਂ ਨਸ਼ਾ ਤਸਕਰੀ ਨੂੰ ਲੈ ਕੇ ਕੀਤੀ ਜਾਂਚ ਦੇ ਅਧੀਨ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਵੈਸਟ ਸ਼ੋਰ ਆਰ.ਸੀ.ਐੱਮ.ਪੀ. ਵੱਲੋਂ ਇਸ ਜਾਂਚ ਦੀ ਸ਼ੁਰੂਆਤ ਕੀਤੀ ਗਈ।ਆਰ.ਸੀ.ਐੱਮ.ਪੀ. ਐਮਰਜੈਂਸੀ ਰਿਸਪਾਂਸ ਟੀਮ ਦੇ 40 ਪੁਲੀਸ ਅਧਿਕਾਰੀਆਂ ਅਤੇ ਕੰਬਾਈਂਡ ਫੋਰਸਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ,ਗ੍ਰੇਟਰ ਵਿਕਟੋਰੀਆ ਰਿਸਪਾਂਸ ਟੀਮ ਅਤੇ ਵਿਕਟੋਰੀਆ ਪੁਲੀਸ ਸਟ੍ਰਾਈਕ ਫੋਰਸ ਵੱਲੋਂ ਇਸ ਮਾਮਲੇ ਦੇ ਸਬੰਧੀ ਜਾਂਚ ‘ਚ ਸਹਿਯੋਗ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸਰਚ ਵਾਰੰਟ ਦੇ ਅਧਾਰ ‘ਤੇ ਲੈਂਗਫੋਰਡ ਦੀਆਂ ਚਾਰ ਪ੍ਰਾਪਰਟੀਜ਼,ਕੋਲਵੁੱਡ,ਵਿਊ ਰੋਇਲ ਅਤੇ ਨੌਰਥ ਸਾਨੇਚ ਦੀ ਇੱਕ-ਇੱਕ ਪ੍ਰਾਪਰਟੀ ਤੋਂ ਇਲਾਵਾ ਵਿਕਟੋਰੀਆ ਦੀਆਂ ਦੋ ਪ੍ਰਾਪਰਟੀਜ਼ ਦੀ ਤਲਾਸ਼ੀ ਲਈ ਗਈ।
ਪੁਲੀਸ ਵੱਲੋਂ 450 ਗ੍ਰਾਮ ਫੈਂਟਾਨਾਈਲ,150 ਗ੍ਰਾਮ ਮੈਥਾਮਫੈਟਾਮਾਈਨ,200 ਗ੍ਰਾਮ ਤੋਂ ਵੱਧ ਸਾਈਲੋਸਾਈਬਨ,ਹਜ਼ਾਰਾਂ ਵੱਖੋ-ਵੱਖਰੀਆਂ ਗੋਲੀਆਂ,ਕੋਕੀਨ ਪਾਊਡਰ ਅਤੇ ਹੋਰ ਨਸ਼ੀਲੇ ਪਦਾਰਥਾਂ ਤੋਂ ਇਲਾਵਾ $46,000 ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਇਸਤੋਂ ਇਲਾਵਾ ਇੱਕ ਹੈਂਡਗੰਨ,ਨਕਲੀ ਹੈਂਡਗੰਨ ਬਰਾਮਦ ਕੀਤੀ ਹੈ ਅਤੇ ਪੁਲੀਸ ਨੂੰ ਨਸ਼ਾ ਤਸਕਰੀ ਦੇ ਵੀ ਸਬੂਤ ਮਿਲੇ ਹਨ।
ਗ੍ਰਿਫ਼ਤਾਰ ਕੀਤੇ ਗਏ ਤਿੰਨ ਜਣਿਆਂ ‘ਚੋਂ ਦੋ ਜਣੇ 41 ਸਾਲਾ ਅਤੇ 45 ਸਾਲਾ ਵਿਅਕਤੀ ਲੈਂਗਫੋਰਡ ਦੇ ਰਹਿਣ ਵਾਲੇ ਹਨ ਜੋ ਕਿ ਸੇਵੇਜਜ਼ ਮੋਟਰਸਾਈਕਲ ਕਲੱਬ ਦੇ ਮੈਂਬਰ ਹਨ।ਤੀਜੀ ਜਣੀ ਇੱਕ 27 ਸਾਲਾ ਔਰਤ ਹੈ ਜੋ ਕਿ ਕੋਲਵੁੱਡ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸੇਵੇਜਜ਼ ਮੋਟਰਸਾਈਕਲ ਕਲੱਬ ਨੂੰ ਹੈੱਲਜ਼ ਏਂਜਲਜ਼ ਦੇ ਸਪੋਰਟ ਕਲੱਬ ਦੇ ਤੌਰ ‘ਤੇ ਵੀ ਜਾਣਿਆਂ ਜਾਂਦਾ ਹੈ।

Leave a Reply