ਵੈਨਕੂਵਰ:ਵੈਨਕੂਵਰ ਡਾਊਨਟਾਊਨ ‘ਚ ਲੰਘੇ ਸ਼ਨੀਵਾਰ ਵਾਪਰੀ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਵੈਨਕੂਵਰ ਪੁਲੀਸ ਦੁਆਰਾ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਦਿਨ-ਦਿਹਾੜੇ ਵਾਪਰੀ ਗੋਲੀਬਾਰੀ ਦੀ ਇਸ ਘਟਨਾ ਨੇ ਇਲਾਕੇ ‘ਚ ਤਰਥੱਲੀ ਮਚਾ ਦਿੱਤੀ।
ਜਾਣਕਾਰੀ ਮੁਤਾਬਕ ਇਹ ਘਟਨਾ ਸ਼ਾਮ 5:40 ਵਜੇ ਰੌਬਸਨ ਸਟ੍ਰੀਟ ਅਤੇ ਰਿਚਰਡਸ ਸਟ੍ਰੀਟ ਨੇੜੇ ਵਾਪਰੀ।
ਵੈਨਕੂਵਰ ਪੁਲੀਸ ਮੁਤਾਬਕ ਇਹ ਨਿਸ਼ਾਨਾ ਸਾਧ ਕੇ ਕੀਤੀ ਗਈ ਗੋਲੀਬਾਰੀ ਹੈ।
ਦੱਸ ਦੇਈਏ ਕਿ ਇਸ ‘ਚ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ,ਪਰ ਦੋ ਕਾਰ ‘ਚ ਸਵਾਰ ਦੋ ਜਾਨਵਰ ਇਸ ਹਮਲੇ ‘ਚ ਜ਼ਖ਼ਮੀ ਹੋਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਨਿਸ਼ਾਨਾ ਬਣਾਈ ਗਈ ਕਾਰ ‘ਚ ਪੰਜਾਬੀ ਮੂਲ ਦੇ ਦੋ ਨੌਜਵਾਨ ਸਵਾਰ ਸਨ,ਪਰ ਇਸਨੂੰ ਲੈ ਕੇ ਪੁਲੀਸ ਵੱਲੋਂ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਪੁਲੀਸ ਦਾ ਕਹਿਣਾ ਹੈ ਕਿ ਇਹ ਹਮਲਾ ਬੇਹੱਦ ਚਿੰਤਾਜਨਕ ਹੈ ਕਿਉਂਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਆਲੇ-ਦੁਆਲੇ ਕਾਫੀ ਲੋਕ ਮੌਜੂਦ ਸਨ।
ਦਿਨ ਦਿਹਾੜੇ ਵਾਪਰੀ ਗੋਲੀਬਾਰੀ ਦੀ ਵਾਪਰੀ ਇਹ ਘਟਨਾ ਜਨਤਕ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ।

Leave a Reply