ਸਰੀ:ਸਰੀ ਵਿਖੇ ਪੁਲੀਸ ਟ੍ਰਾਂਜ਼ੀਸ਼ਨ (Police Transition) ਨੂੰ ਲੈ ਕੇ ਰੇੜਕਾ ਖ਼ਤਮ ਨਹੀਂ ਹੁੰਦਾ ਜਾਪ ਰਿਹਾ,ਓਥੇ ਹੀ ਹੋਏ ਇੱਕ ਤਾਜ਼ਾ ਪੋਲ ‘ਚ ਇੱਕ ਤਿਹਾਈ ਸਰੀ ਵਾਸੀਆਂ ਵੱਲੋਂ ਪੁਲੀਸ ਟ੍ਰਾਂਜ਼ੀਸ਼ਨ ਨੂੰ ਲੈ ਕੇ ਆਪਣੀ ਇੱਛਾ ਜ਼ਾਹਰ ਕੀਤੀ ਹੈ।
ਇਹ ਸਰਵੇ ਸਰੀ ਸਿਟੀ ਦੁਆਰਾ ਕਮਿਸ਼ਨ ਕੀਤਾ ਗਿਆ ਸੀ ਜੋ ਕਿ 3 ਨਵੰਬਰ ਤੋਂ ਲੈ ਕੇ 13 ਦਸੰਬਰ ਦੇ ਵਿਚਕਾਰ ਕੀਤਾ ਗਿਆ ਸੀ।
ਦੱਸ ਦੇਈਏ ਕਿ 29% ਸਰੀ ਵਾਸੀਆਂ (Surrey Residents) ਨੇ ਪੁਲੀਸ ਦੀ ਤਬਦੀਲੀ ਨੂੰ ਲੈ ਕੇ ਇੱਛਾ ਜ਼ਾਹਰ ਕੀਤੀ,ਓਥੇ ਹੀ 46% ਵੱਲੋਂ ਕਿਹਾ ਗਿਆ ਕਿ ਉਹ ਆਰ.ਸੀ.ਐੱਮ.ਪੀ. ਨਾਲ ਜਾਰੀ ਰੱਖਣਾ ਚਾਹੁੰਦੇ ਹਨ।
ਜਦੋਂ ਕਿ ਬਾਕੀਆਂ ਵੱਲੋਂ ਇਸਨੂੰ ਲੈ ਕੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਮੇਅਰ ਬਰੈਂਡਾ ਲਾਕ ਦੇ ਸਖ਼ਤ ਵਿਰੋਧ ਤੋਂ ਬਾਅਦ ਵੀ ਬੀ.ਸੀ. ਪਬਲਿਕ ਸੇਫਟੀ ਮਨਿਸਟਰ ਐਂਡ ਸੋਲਿਸਟਰ ਜਨਰਲ ਮਾਈਕ ਫਾਰਨਵਾਰਥ ਵੱਲੋਂ ਜੁਲਾਈ ਮਹੀਨੇ ‘ਚ ਐਲਾਨ ਕੀਤਾ ਗਿਆ ਸੀ ਕਿ ਸਿਟੀ ਨੂੰ ਆਰ.ਸੀ.ਐੱਮ.ਪੀ. ਦੀ ਬਜਾਏ ਸਰੀ ਪੁਲੀਸ ਨਾਲ ਜਾਣਾ ਚਾਹੀਦਾ ਹੈ।

Leave a Reply