ਸਰੀ: ਸਰੀ ਵਿਖੇ ਅੱਜ ਸਵੇਰੇ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ‘ਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ,ਅਤੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਪੁਲੀਸ ਨੂੰ ਸਵੇਰੇ 5.30 ਵਜੇ ਇੱਕ ਵਿਅਕਤੀ ਦੇ ਗੋਲੀ ਦੇ ਜ਼ਖ਼ਮਾਂ ਨਾਲ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲੀ।ਇਹ ਘਟਨਾ ਸਟ੍ਰਾਬੇਰੀ ਹਿੱਲ ਦੇ ਗੁਆਂਢ ‘ਚ 122 ਸਟ੍ਰੀਟ ਅਤੇ ਮਾੱਲ ਐਕਸੈੱਸ ਦੇ ਨੇੜੇ ਵਾਪਰਿਆ।
ਆਰ.ਸੀ.ਐੱਮ.ਪੀ. ਦੀ ਸੀਰੀਅਸ ਕ੍ਰਾਈਮ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੁੱਢਲੀ ਜਾਂਚ ‘ਚ ਇਹ ਟਾਰਗੈਟੇਡ ਸ਼ੂਟਿੰਗ ਦੱਸੀ ਜਾ ਰਹੀ ਹੈ।ਇਸ ਸਬੰਧ ‘ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ਪੁਲੀਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਸਰੀ ਆਰ.ਸੀ.ਐੱਮ.ਪੀ. ਨੂੰ 604-599-0502 ‘ਤੇ ਕਾੱਲ ਕਰ ਸੂਚਨਾ ਸਾਂਝੀ ਕਰ ਸਕਦਾ ਹੈ।

Leave a Reply