ਕੈਨੇਡਾ : ਇਨਵਾਇਰਮੈਨਟ ਕੈਨੇਡਾ ਵੱਲੋਂ ਐਟਲਾਂਟਿਕ ਕੈਨੇਡਾ (Atlantic Canada) ਲਈ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਮੌਸਮ ਅੇਡਵਾਈਜ਼ਰੀ (Weather Advisory) ਜਾਰੀ ਕੀਤੀ ਗਈ ਹੈ।
ਜੋ ਕਿ ਜ਼ਿਆਦਾਤਰ ਖੇਤਰ ਨੂੰ ਕਵਰ ਕਰੇਗਾ।
ਵੈਸਟਰਨ ਰੀਜਨ ਲਈ 80 ਮਿਲੀਮੀਟਰ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
ਸੈਂਟਰਲ, ਸਦਰਨ ਨਿਊ ਬਰੰਸਵਿੱਕ ਅਤੇ ਨੋਵਾ ਸਕੋਸ਼ੀਆ ਲਈ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਪ੍ਰਿੰਸ ਐਡਵਰਡ ਆਈਲੈਂਡ ਲਈ ਹਵਾ ਦੀ ਗਤੀ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਨਿਊ ਫਾਊਂਡਲੈਂਡ ਦੇ ਕੁੱਝ ਹਿੱਸਿਆਂ ‘ਚ 130 ਕਿਲੋਮੀਟਰ ਤੱਕ ਦੀ ਬਾਰਿਸ਼ ਹੋ ਸਕਦੀ ਹੈ ਅਤੇ 15 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ ਤੋਂ ਇਲਾਵਾ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

Leave a Reply