ਓਟਵਾ: ਦੇਸ਼ ਭਰ ‘ਚ 3 ਵੱਖ-ਵੱਖ ਸਿਸਟਮ (System)  ਦੇ ਚਲਦੇ ਕੈਨੇਡੀਅਨ ਇਸ ਹਫਤੇ ਬਰਫ਼ਬਾਰੀ,ਫ੍ਰੀਜ਼ਿੰਗ ਰੇਨ ਦਾ ਸਾਹਮਣਾ ਕਰ ਸਕਦੇ ਹਨ।
ਇਸਦੇ ਨਾਲ ਹੀ ਜ਼ੀਰੋ-ਵਿਜ਼ੀਬਿਲਟੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਦੱਸ ਦੇਈਏ ਕਿ ਦੇਸ਼ ਵਾਸੀਆਂ ਨੂੰ ਇਨਵਾਇਰਮੈਂਟ ਕੈਨੇਡਾ ਵੱਲੋਂ ਖ਼ਰਾਬ ਮੌਸਮ ਨੂੰ ਲੈ ਕੇ ਜਾਣਕਾਰੀ ਦਿੱਤੀ ਜਾਂਦੀ ਰਹੇਗੀ।
ਅੱਜ ਸਵੇਰੇ ਵੀ ਨੌਰਥਵੈਸਟ ਟੈਰੀਟਿਰੀਜ਼ ਲਈ ਐਡਵਾੲਜ਼ਿਰੀ (Advisory) ਜਾਰੀ ਕੀਤੀ ਗਈ।ਇਸ ਤੋਂ ਇਲਾਵਾ ਉੱਤਰੀ ਬੀ.ਸੀ. ਦੇ ਕੁੱਝ ਹਿੱਸਿਆਂ ‘ਚ ਧੁੰਦ ਨੂੰ ਲੈ ਕੇ ਭਵਿੱਖਬਾਣੀ ਕੀਤੀ ਜਾ ਰਹੀ ਹੈ।
ਮੌਸਮ ਮਹਿਕਮੇ ਵੱਲੋਂ ਅਲਬਰਟਾ ਅਤੇ ਬੈਂਫ ਨੈਸ਼ਨਲ ਪਾਰਕ ਵਿਖੇ 10 ਸੈਂਟੀਮੀਟਰ ਤੋਂ 20 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ।
ਨਿਊਫਾਊਂਡਲੈਂਡ ਅਤੇ ਲੈਬਰੇਡਾਰ ਦੇ ਕੁੱਝ ਹਿੱਸਿਆ ਲਈ ਸਰਦ ਤੂਫਾਨ ਦੀ ਸੰਭਾਵਨਾ ਹੈ।
ਮਹਿਕਮੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਮੌਸਮ ਠੀਕ ਨਹੀਂ ਹੋ ਜਾਂਦਾ ਉਦੋਂ ਤੱਕ ਆਪਣੇ ਟ੍ਰੈਵਲ ਪਲੈਨ ਮੁਲਤਵੀ ਕਰ ਦਿੱਤੇ ਜਾਣ।

Leave a Reply