ਚੰਡੀਗੜ੍ਹ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਵੱਲੋਂ ਦਰਜ ਮੁਕੱਦਮੇ ਵਿੱਚ ਐਸ.ਸੀ/ਐਸ.ਟੀ. ਐਕਟ 1989 (ਅੱਤਿਆਚਾਰ ਰੋਕੂ ਐਕਟ) ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਮੈਂਬਰ ਗਿਆਨ ਚੰਦ ਦੀਵਾਲੀ ਨੇ ਦੱਸਿਆ ਕਿ ਭਾਰਤ ਧਾਰੀਵਾਲ ਵਾਸੀ ਪਿੰਡ ਮਾਲੜੀ, ਤਹਿਸੀਲ ਨਕੋਦਰ (ਜਲੰਧਰ) ਨੇ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ੳਸ ਵੱਲੋਂ ਪੁਲਿਸ ਕੋਲ ਪਿੰਡ ਦੇ ਕੁਝ ਰਸੂਖਦਾਰ ਲੋਕਾਂ ਵੱਲੋਂ ਆਪਣੀ ਦੁਕਾਨ ਢਾਹੁਣ ਸਬੰਧੀ ਦਰਜ ਕਰਵਾਏ ਗਏ ਮਾਮਲੇ ਵਿੱਚ ਪੱਖਪਾਤ ਕੀਤਾ ਗਿਆ ਅਤੇ ਜਾਣਬੁੱਝ ਕੇ ਐਸ.ਸੀ/ਐਸ.ਟੀ. ਐਕਟ, 1989 ਦੀਆਂ ਧਾਰਾਵਾਂ ਨਹੀਂ ਜੋੜੀਆਂ ਗਈਆਂ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸ.ਐਸ.ਪੀ. ਜਲੰਧਰ ਦਿਹਾਤੀ ਨੂੰ ਪੜਤਾਲ ਲਈ ਕਿਹਾ ਗਿਆ ਸੀ, ਜਿਨ੍ਹਾਂ ਨੇ ਅੱਜ ਆਪਣੇ ਜਵਾਬ ਵਿੱਚ ਦੱਸਿਆ ਕਿ ਕਾਨੂੰਨੀ ਰਾਏ ਮੁਤਾਬਕ ਇਸ ਮੁਕੱਦਮੇ ਵਿੱਚ ਐਸ.ਸੀ/ਐਸ.ਟੀ. ਐਕਟ 1989 ਦੀਆਂ ਧਾਰਾਵਾਂ 3(1)(ਜੀ) ਅਤੇ 3(2)(ਵੀ.ਏ) ਦਾ ਵਾਧਾ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply