ਚਿਲਵੈਕ: ਚਿਲਵੈਕ ਪੁਲਿਸ ਦਾ ਕਹਿਣਾ ਹੈ ਕਿ ਮਹੀਨਾਂ ਪਹਿਲਾਂ ਕਲਟਸ ਲੇਕ ‘ਚ ਡੁੱਬੇ ਸਰੀ ਦੇ ਇੱਕ ਨੌਜਵਾਨ ਦੀ ਲਾਸ਼ ਇੱਕ ਮਹੀਨੇ ਦੀ ਭਾਲ ਤੋਂ ਬਾਅਦ ਲੱਭ ਲਈ ਗਈ ਹੈ।

ਇਹ ਰਿਕਵਰੀ ਅੰਡਰਵਾਟਰ ਆਪਰੇਸ਼ਨ ਤੋਂ ਬਾਅਦ ਹੋਈ ਹੈ।ਕੋਰੋਨਰਜ਼ ਸਰਵਿਸ ਦੁਆਰਾ ਇਸ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ। 

ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਵਿੱਚ ਪਾਣੀ ‘ਚ ਡੁੱਬਣ ਸਦਕਾ ਹੋਣ ਵਾਲੀ ਇਹ ਚੌਥੀ ਮੌਤ ਹੈ। ਪੁਲਿਸ ਵੱਲੋਂ ਪਾਣੀ ‘ਚ ਜਾਣ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।

Leave a Reply