ਸਰੀ: ਸਰੀ ਆਰ.ਸੀ.ਐੱਮ.ਪੀ. ਨੂੰ ਸਰੀ ਪੁਲੀਸ ਨਾਲ ਰਿਪਲੇਸ ਕੀਤੇ ਜਾਣ ਦਾ ਰੇੜਕਾ ਅਜੇ ਖ਼ਤਮ ਨਹੀਂ ਹੋਇਆ,ਹਾਲਾਂਕਿ ਸੂਬਾ ਸਰਕਾਰ ਵੱਲੋਂ ਪਿਛਲੇ ਸਾਲ ਹੀ ਇਸਨੂੰ ਲੈ ਕੇ ਹੁਕਮ ਦਿੱਤੇ ਗਏ ਸਨ।

ਪਰ ਜਾਪ ਰਿਹਾ ਹੈ ਕਿ ਮੇਅਰ ਬ੍ਰੈਂਡਾ ਲਾੱਕ ਵੀ ਆਪਣੇ ਮੱਤ ਤੋਂ ਪਿੱਛੇ ਹਟਦੇ ਨਜ਼ਰ ਨਹੀਂ ਆ ਰਹੇ।

ਮੇਅਰ ਲਾੱਕ ਨੇ ਦੱਸਿਆ ਕਿ ਉਹਨਾਂ ਦੀ ਲੀਗਲ ਟੀਮ ਸੂਬਾਈ ਸਰਕਾਰ ਨਾਲ ਹੋਣ ਵਾਲੇ ਕੋਰਟਰੂਮ ਸ਼ੋਅਡਾਊਨ ਦੀ ਤਿਆਰੀ ਕਰ ਰਹੀ ਹੈ,ਜਿਸਦੀ ਕੋਰਟ ਡੇਟ 29 ਅਪ੍ਰੈਲ ਰੱਖੀ ਗਈ ਹੈ।

ਉਹਨਾਂ ਕਿਹਾ ਕਿ ਸਿਟੀ ਅਤੇ ਸੂਬਾ ਸਰਕਾਰ ਵਿਚਕਾਰ ਅਜੇ ਵੀ ਗੱਲਬਾਤ ਜਾਰੀ ਹੈ,ਪਰ ਉਹਨਾਂ ਅੰਦਰਲੇ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਓਧਰ ਪਬਲਿਕ ਸੇਫਟੀ ਮਨਿਸਟਰ ਮਾਈਕ ਫਾਰਨਵਰਥ ਵੱਲੋਂ ਇਸਨੂੰ ਲੈ ਕੇ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ ਸਿਟੀ ਲਈ ਇੱਕ ਪ੍ਰਸਤਾਵ ਰੱਖਿਆ ਗਿਆ ਹੈ ਜੋ ਕਿ ਆਰ.ਸੀ.ਐੱਮ.ਪੀ. ਤੋਂ ਪੁਲੀਸ ਸਰਵਿਸ ਦੀ ਤਬਦੀਲੀ ਦਾ ਵਿਰੋਧ ਕਰੇਗਾ।

ਉਹਨਾਂ ਕਿਹਾ ਕਿ ਇਹ ਫਾਈਨਲ ਪ੍ਰਸਤਾਵ ਹੈ ਅਤੇ ਸਰਕਾਰ ਨੂੰ ਭਰੋਸਾ ਹੈ ਕਿ ਸਿਟੀ ਇਸ ਪ੍ਰਸਤਾਵ ਨੂੰ ਸਵੀਕਾਰ ਕਰੇਗਾ।

Leave a Reply